ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਦੋਂ ਪ੍ਰੀਖਿਆ ਕੇਂਦਰ ਬਣਵਾਇਆ

05:19 AM Nov 20, 2024 IST

ਮੇਜਰ ਸਿੰਘ ਨਾਭਾ

Advertisement

ਸਕੂਲ ਡਿਊਟੀ ਦੌਰਾਨ ਮੈਂ ਅਕਸਰ ਲੜਕੀਆਂ ਨੂੰ ਪੜ੍ਹਨ ਲਈ ਪ੍ਰੇਰਨਾ ਦਿੰਦਾ ਰਹਿੰਦਾ। ਇਸ ਸਬੰਧੀ ਮੇਰੀ ਕਵਿਤਾ ‘ਵਿਦਿਆ ਹੈ ਗਹਿਣਾ ਕੀਮਤੀ’ ਅਖਬਾਰਾਂ ਮੈਗਜ਼ੀਨਾਂ ਵਿੱਚ ਛੱਪ ਚੁੱਕੀ ਹੈ ਜੋ ਇਹੀ ਸੰਦੇਸ਼ ਦਿੰਦੀ ਹੈ ਕਿ ਵਿੱਦਿਆ ਜ਼ਿੰਦਗੀ ਦੀ ਸਫਲਤਾ ਲਈ ਅਹਿਮ ਰੋਲ ਅਦਾ ਕਰਦੀ ਹੈ ਜੋ ਕੋਈ ਚੁਰਾ ਨਹੀਂ ਸਕਦਾ।
ਮੈਂ ਜ਼ਿਆਦਾ ਸਮਾਂ ਮਾਝੀ ਸਕੂਲ ਵਿੱਚ ਸੇਵਾ ਕੀਤੀ ਹੈ। ਇਸ ਸਕੂਲ ਦੇ ਬੱਚਿਆਂ ਨੂੰ ਅੱਠਵੀਂ ਅਤੇ ਦਸਵੀਂ ਬੋਰਡ ਦੇ ਪੇਪਰ ਬਲਦ ਕਲਾਂ ਸਕੂਲ ਜੋ ਪਟਿਆਲਾ-ਸੰਗਰੂਰ ਸੜਕ ਪਾਰ ਕਰ ਕੇ ਜਾਣਾ ਪੈਂਦਾ ਸੀ, ’ਚ ਦੇਣੇ ਪੈਂਦੇ ਸਨ। ਇੱਕ ਦਿਨ ਅਚਾਨਕ ਮਨ ਅੰਦਰ ਸਰਕਾਰੀ ਹਾਈ ਸਕੂਲ ਮਾਝੀ ਵਿੱਚ ਹੀ ਪ੍ਰੀਖਿਆ ਕੇਂਦਰ ਬਣਵਾਉਣ ਦਾ ਫੁਰਨਾ ਫੁਰਿਆ। ਸਕੂਲ ਦੇ ਬੱਚਿਆਂ ਦੀ ਗਿਣਤੀ ਕਾਫੀ ਸੀ; ਪਿੰਡ ਦੇ ਹੀ ਦੋ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵੀ ਵਾਹਵਾ ਸਨ। ਬੱਚਿਆਂ ਦੀ ਗਿਣਤੀ ਵਾਲੀ ਸ਼ਰਤ ਪੂਰੀ ਬਣਦੀ ਸੀ।
ਲਓ ਜੀ, ਪ੍ਰੀਖਿਆ ਕੇਂਦਰ ਬਣਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ। ਕਈ ਅਧਿਆਪਕਾਂ ਦੀ ਰਾਇ ਲਈ ਜੋ ਅਸਿੱਧੇ ਤੌਰ ’ਤੇ ਪ੍ਰੀਖਿਆ ਕੇਂਦਰ ਨਾ ਬਣਾਉਣ ਵਾਲੀ ਜਾਪਦੀ ਸੀ। ਇੱਕ ਅਧਿਆਪਕ ਨੇ ਤੌਖਲਾ ਪ੍ਰਗਟ ਕੀਤਾ ਕਿ ਪ੍ਰੀਖਿਆ ਕੇਂਦਰ ਬਣਨ ਨਾਲ ਚੈਕਿੰਗ ਟੀਮਾਂ ਆਇਆ ਕਰਨਗੀਆਂ ਜਿਨ੍ਹਾਂ ’ਚ ਉੱਚ ਅਧਿਕਾਰੀ ਵੀ ਹੋਣਗੇ ਜੋ ਕਲਾਸਾਂ ਵਿੱਚ ਵੀ ਚੈਕਿੰਗ ਕਰ ਸਕਦੀਆਂ ਹਨ। ਉਨ੍ਹਾਂ ਦਾ ਭਾਵ ਸੀ- ‘ਆ ਬੈਲ ਮੁਝੇ ਮਾਰ’ ਵਾਲੀ ਗੱਲ ਕਿਉਂ ਕਰਨੀ ਹੈ। ਇੱਕ ਹੋਰ ਅਧਿਆਪਕ ਦਾ ਕਹਿਣਾ ਸੀ ਕਿ ਲੋਕਲ ਪੱਧਰ ’ਤੇ ਕਈ ਵਿਸ਼ਿਆਂ ਦੀ ਪੇਪਰ ਮਾਰਕਿੰਗ ਹੁੰਦੀ ਹੈ, ਉਨ੍ਹਾਂ ਦਾ ਕੰਮ ਪੇਪਰ ਮਾਰਕਿੰਗ ਲਈ ਵਧੇਗਾ। ਕੁਲ ਮਿਲਾ ਕੇ ਸਟਾਫ ਦਾ ਸਹਿਯੋਗ ਮਿਲਿਆ। ਸਕੂਲ ਇੰਚਾਰਜ ਲਛਮਣ ਸਿੰਘ ਬੜੇ ਦਾਨੇ ਬੰਦੇ ਸਨ, ਉਹ ਸਹਿਮਤ ਸਨ ਅਤੇ ਉਹਨਾਂ ਪੂਰਾ ਸਹਿਯੋਗ ਦਿੱਤਾ। ਪ੍ਰੀਖਿਆ ਕੇਂਦਰ ਲਈ ਫਾਰਮ ਭਰਿਆ, ਬਣਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਅਤੇ ਬਣਦੀ ਫੀਸ ਨਾਲ ਬੋਰਡ ਪੁੱਜਦਾ ਕਰ ਦਿੱਤਾ।
ਛੁੱਟੀਆਂ ਵਿੱਚ ਬੋਰਡ ਤੋਂ ਕੇਂਦਰ ਦੀ ਬਿਲਡਿੰਗ ਦਾ ਨਕਸ਼ਾ ਬਣਾ ਕੇ ਭੇਜਣ ਅਤੇ ਤਾਕੀਆਂ ਨੂੰ ਜਾਲੀਆਂ ਲਗਵਾ ਕੇ ਸਰਟੀਫਿਕੇਟ ਦੇਣ ਦਾ ਫੋਨ ਆ ਗਿਆ ਜੋ ਡਰਾਇੰਗ ਅਧਿਆਪਕ ਪਰਮਜੀਤ ਸਿੰਘ ਨੇ ਬਣਾ ਦਿੱਤਾ। ਇਸੇ ਤਰ੍ਹਾਂ ਉਹਨਾਂ ਕਮਰਿਆਂ ਦੀਆਂ ਤਾਕੀਆਂ ਨੂੰ ਜਾਲੀਆਂ ਵੀ ਲਗਵਾ ਦਿੱਤੀਆਂ। ਮੁਹਾਲੀ ਬੋਰਡ ਦੇ ਕਈ ਗੇੜੇ ਲੱਗੇ। ਬੋਰਡ ਦੀ ਟੀਮ ਪ੍ਰੀਖਿਆ ਨੇ ਕੇਂਦਰ ਖ਼ੁਦ ਜਾ ਕੇ ਜ਼ਰੂਰੀ ਸ਼ਰਤਾਂ ਚੈੱਕ ਕਰਨੀਆਂ ਹੁੰਦੀਆਂ। ਬੋਰਡ ਨੇ ਇਸ ਚੈਕਿੰਗ ਲਈ ਟੀਮ ਦੇ ਆਉਣ ਦਾ ਦਿਨ ਫੋਨ ਉੱਪਰ ਦੱਸ ਦਿੱਤਾ। ਮਿਥੇ ਦਿਨ ਟੀਮ ਦੇ ਮੈਂਬਰਾਂ ਆਏ ਅਤੇ ਕੇਂਦਰ ਪ੍ਰਵਾਨ ਕਰਨ ਵਾਲੀ ਰਿਪੋਰਟ ਦੇ ਦਿੱਤੀ। ਛੇਤੀ ਹੀ ਪ੍ਰੀਖਿਆ ਕੇਂਦਰ ਬਣਨ ਦਾ ਪੱਤਰ ਆ ਗਿਆ।
ਪਹਿਲੇ ਸਾਲ ਬੋਰਡ ਦੀ ਪ੍ਰੀਖਿਆ ਵਾਲੇ ਸੈਸ਼ਨ ਵਿੱਚ ਮੈਂ ਬਤੌਰ ਸਹਾਇਕ/ਕਲੈਰੀਕਲ ਕੰਮ ਦੀ ਡਿਊਟੀ ਨਿਭਾਈ। ਸਾਰਾ ਇੰਤਜ਼ਾਮ ਵਧੀਆ ਤਰੀਕੇ ਨਾਲ ਹੋ ਗਿਆ। ਪਹਿਲੀ ਵਾਰ ਕੇਂਦਰ ਸ਼ੁਰੂ ਹੋਣ ਦੇ ਬਾਵਜੂਦ ਸੁਪਰਡੈਂਟ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ। ਪਿੰਡ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਾਲੇ ਬੱਚਿਆਂ ਦੇ ਮਾਪੇ ਵੀ ਖੁਸ਼ ਸਨ, ਖਾਸ ਕਰ ਕੇ ਲੜਕੀਆਂ ਦੇ ਮਾਪਿਆਂ ਅਤੇ ਲੜਕੀਆਂ ਲਈ ਇਹ ਕੇਂਦਰ ਵਰਦਾਨ ਸਾਬਤ ਹੋਇਆ।
ਸੰਪਰਕ: 94635-53962

Advertisement
Advertisement