ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲ ਬੰਦ ਤੇ ਆਰਜ਼ੀ ਰਸਤਾ ਟੁੱਟਣ ’ਤੇ ਲੋਕਾਂ ਨੂੰ ਦਹਾਕਿਆਂ ਪੁਰਾਣੇ ਦਿਨ ਚੇਤੇ ਆਏ

07:41 AM Jul 04, 2024 IST
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕ।

ਬਲਵਿੰਦਰ ਰੈਤ
ਨੂਰਪੁਰ ਬੇਦੀ, 3 ਜੁਲਾਈ
ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਸਾਰੇ ਸੁਆਂ ਨਦੀ ’ਤੇ ਬਣਾਇਆ ਆਰਜ਼ੀ ਪੁਲ ਟੁੱਟਣ ਕਾਰਨ ਨਾਲ ਨੰਗਲ ਨੂੰ ਜਾਣ ਵਾਲੇ ਇਲਾਕੇ ਦੇ ਲੋਕਾਂ ਨੂੰ 1988 ਦੇ ਉਹ ਦਿਨ ਯਾਦ ਆ ਗਏ ਜਦੋਂ ਸੁਆਂ ਨਦੀ ਵਿੱਚ ਆਏ ਹੜ੍ਹ ਨੇ ਇਲਾਕਾ ਨੰਗਲ ਤੇ ਹਿਮਾਚਲ ਪ੍ਰਦੇਸ਼ ਦਾ ਸੰਪਰਕ ਤੋੜ ਦਿੱਤਾ ਸੀ। ਤਿੰਨ ਮਹੀਨੇ ਲੋਕਾਂ ਨੂੰ ਸੁਆਂ ਨਦੀ ਤੋਂ ਲਾਂਘਾ ਨਾ ਮਿਲਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦੱਸਣਯੋਗ ਹੈ ਕਿ ਉਸ ਵੇਲੇ ਬੇਲਿਆਂ ਦੇ ਲੋਕ ਜਾਨ ਜੋਖਮ ਵਿੱਚ ਪਾ ਕੇ ਸੁਆਂ ਨਦੀ ਪਾਰ ਕਰਦੇ ਸਨ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਇਸ ਸਮੱਸਿਆ ਨੂੰ ਦੇਖਦੇ ਹੋਏ ਤਤਕਾਲੀ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਐਲਗਰਾਂ ਨੇੜੇ ਸੁਆਂ ਨਦੀ ਦੇ ਪੁਲ ਦਾ ਨੀਂਹ ਪੱਥਰ ਰਖਵਾ ਕੇ ਇਲਾਕੇ ਨੂੰ ਇੱਕ ਵੱਡਾ ਤੋਹਫਾ ਦਿੱਤਾ ਸੀ। ਇਹ ਪੁਲ ਚਾਰ ਸਾਲ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਤੇ ਸੰਨ 2001 ਵਿੱਚ ਇਸ ਪੁਲ ਨੂੰ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ। ਹੁਣ ਉਕਤ ਪੱਕਾ ਪੁਲ ਖਣਨ ਮਾਫੀਆ ਦੀ ਭੇਟ ਚੜ੍ਹ ਗਿਆ ਹੈ। ਭਾਵੇਂ ਕਿ ਲੋਕਾਂ ਨੇ ਸੁਆਂ ਨਦੀ ’ਤੇ ਆਰਜ਼ੀ ਪੁਲ ਬਣਾ ਕੇ ਆਵਾਜਾਈ ਬਹਾਲ ਕਰਨ ਦੇ ਯਤਨ ਕੀਤੇ ਹਨ ਪਰ ਇਸ ਨਕਾਰਾ ਹੋਏ ਪੁਲ ’ਤੇ ਸਰਕਾਰ ਦੀ ਨਜ਼ਰ ਸਵੱਲੀ ਨਾ ਹੋਈ ਤੇ ਪੁਲ ਹੁਣ ਤੱਕ ਬੰਦ ਪਿਆ ਹੈ। ਹੁਣ ਬਰਸਾਤ ਦੇ ਪਹਿਲੇ ਮੀਂਹ ਦੇ ਪਾਣੀ ਨੇ ਆਰਜ਼ੀ ਪੁਲ ਨੂੰ ਕਾਫੀ ਨੁਕਸਾਨ ਪਹੁੰਚਾਇਆ। ਪੁਲ ਟੁੱਟਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਲੋਕਾਂ ਦਾ ਸੰਪਰਕ ਹੁਣ ਨਗੰਲ ਨਾਲੋਂ ਬਿਲਕੁਲ ਟੁੱਟ ਚੁੱਕਾ ਹੈ।
ਨੰਗਲ ਕਾਲਜ ਤੇ ਆਈਟੀਆਈ ਵਿੱਚ ਪੜ੍ਹਦੇ ਵਿਦਿਆਰਥੀ ਬਾਰਸਤਾ ਸ੍ਰੀ ਆਨੰਦਪੁਰ ਸਾਹਿਬ ਹੋ ਕੇ ਜਾਣ ਲਈ ਮਜਬੂਰ ਹਨ। ਰਾਸਤਾ ਬੰਦ ਹੋਣ ਕਾਰਨ ਬੱਸਾਂ ਦੇ ਸਾਰੇ ਰੂਟ ਬੰਦ ਹਨ। ਇਹ ਰਸਤਾ ਤਿੰਨ ਮਹੀਨੇ ਵਾਸਤੇ ਬੰਦ ਹੋ ਗਿਆ ਹੈ। ਪੁਲ ਦੀ ਮੁਰੰਮਤ ਲਈ ਸਰਕਾਰ ਵੱਲੋਂ ਕੋਈ ਬਜਟ ਜਾਰੀ ਨਹੀਂ ਕੀਤਾ ਗਿਆ ਹੈ। ਪੱਕਾ ਪੁਲ ਨਾਜਾਇਜ਼ ਮਾਈਨਿੰਗ ਦੀ ਭੇਟ ਚੜ੍ਹ ਗਿਆ ਹੈ।

Advertisement

Advertisement
Advertisement