ਜਦੋਂ ਰਣਵੀਰ ਸਿੰਘ ਨੇ ਗੀਤ ਗਾ ਕੇ ਸੋਨੂ ਨਿਗਮ ਦੀ ਨਕਲ ਉਤਾਰੀ
ਮੁੰਬਈ: ਅਦਾਕਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਇਨ੍ਹੀਂ-ਦਨਿੀਂ ਆਪਣੀ ਆਉਣ ਵਾਲੀ ਰੋਮਾਂਟਿਕ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’’ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਰਣਵੀਰ ਤੇ ਆਲੀਆ ਕੱਲ੍ਹ ਇੱਕ ਪ੍ਰਮੋਸ਼ਨਲ ਈਵੈਂਟ ਵਿਚ ਪੁੱਜੇ ਜਿਸ ਦੌਰਾਨ ਰਣਵੀਰ ਨੇ ਸ਼ਾਹਰੁਖ ਖਾਨ ਦੀ ਫਿਲਮ ‘ਪਰਦੇਸ’ ਦਾ ਸੁਪਰਹਿੱਟ ਗੀਤ ‘ਯੇ ਦਿਲ ਦੀਵਾਨਾ’ ਗਾਇਆ ਜਿਸ ਨੂੰ ਸੁਣ ਕੇ ਦਰਸ਼ਕਾਂ ਨੇ ਉਸ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਤੋਂ ਪਹਿਲਾਂ ਰਣਵੀਰ ਨੇ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਕੀ ਕੋਈ ਸੋਨੂ ਨਿਗਮ ਦੀ ਨਕਲ ਦੇਖਣਾ ਚਾਹੁੰਦਾ ਹੈ ਤਾਂ ਹਾਜ਼ਰੀਨ ਨੇ ਹੂਟਿੰਗ ਕਰਦਿਆਂ ਹਾਂ ਕਿਹਾ। ਰਣਵੀਰ ਨੇ ਕਿਹਾ ਕਿ ਉਸ ਕੋਲ ਇੱਕ ਵਿਸ਼ੇਸ਼ ਕਲਾ ਹੈ ਤੇ ਉਹ ਹਰ ਗਾਇਕ ਦੀ ਨਕਲ ਉਤਾਰ ਸਕਦਾ ਹੈ। ਰਣਵੀਰ ਨੇ ਸੋਨੂ ਨਿਗਮ ਨਾਲ ਗੱਲ ਕਰਦਿਆਂ ਕਿਹਾ, ‘ਕਈ ਸਾਲ ਪਹਿਲਾਂ ਤੁਸੀਂ ਮੇਰੇ ਅਤੇ ਮੇਰੀ ਪਤਨੀ ਬਾਰੇ ਸ਼ਰਾਰਤ ਭਰਿਆ ਮਜ਼ਾਕ ਕੀਤਾ ਸੀ, ਕੀ ਤੁਹਾਨੂੰ ਉਹ ਯਾਦ ਹੈ? ਤੋ ਆਜ ਮੈਂ ਲੂੰਗਾ ਬਦਲਾ।’ ਬਾਜੀਰਾਓ ਮਸਤਾਨੀ ਦੇ ਅਦਾਕਾਰ ਨੇ ਫਿਰ ਦਰਸ਼ਕਾਂ ਸਾਹਮਣੇ ਸੋਨੂੰ ਨਿਗਮ ਦੀ ਨਕਲ ਕੀਤੀ ਅਤੇ ਉਸ ਦਾ ਸੁਪਰਹਿੱਟ ਗੀਤ ਗਾਇਆ। ਦੱਸਣਾ ਬਣਦਾ ਹੈ ਕਿ ਸੁਭਾਸ਼ ਘਈ ਵੱਲੋਂ ਨਿਰਦੇਸ਼ਿਤ ਫਿਲਮ ‘ਪਰਦੇਸ’ ਸਾਲ 1997 ਵਿਚ ਆਈ ਸੀ ਜਿਸ ਵਿਚ ਸ਼ਾਹਰੁਖ ਖਾਨ ਤੋਂ ਇਲਾਵਾ ਮਹਿਮਾ ਚੌਧਰੀ, ਅਪੂਰਵਾ ਅਗਨੀਹੋਤਰੀ, ਅਮਰੀਸ਼ ਪੁਰੀ, ਅਤੇ ਅਲੋਕ ਨਾਥ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ। -ਏਐੱਨਆਈ