ਜਦੋਂ ਪਿੰਡ ਦੀ ਸਟੇਜ ’ਤੇ ਹੀ ਸੌਂ ਗਈ ਫੋਗਾਟ
12:22 PM Aug 18, 2024 IST
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਹਿਸਾਰ, 18 ਅਗਸਤ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ’ਚ ਭਾਵੇਂ ਕੋਈ ਤਗਮਾ ਤਾਂ ਨਹੀਂ ਮਿਲਿਆ ਪਰ ਦੇਸ਼ ਪਰਤਣ ’ਤੇ ਮਿਲੇ ਲੋਕਾਂ ਤੋਂ ਪਿਆਰ ਕਾਰਨ ਉਹ ਅਤਿਅੰਤ ਭਾਵੁਕ ਹੋ ਗਈ। ਉਹ ਅੱਧੀ ਰਾਤ ਨੂੰ ਚਰਖੀ ਦਾਦਰੀ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਬਲਾਲੀ ਪਹੁੰਚੀ। ਰੁਝੇਵੇਂ ਭਰੇ ਸਫ਼ਰ ਤੋਂ ਬਾਅਦ ਉਹ ਇੰਨੀ ਜ਼ਿਆਦਾ ਥੱਕ ਚੁੱਕੀ ਸੀ ਕਿ ਉਹ ਉਸ ਦਾ ਸਨਮਾਨ ਕਰਨ ਲਈ ਲਗਾਈ ਗਈ ਸਟੇਜ ’ਤੇ ਹੀ ਸੌਂ ਗਈ। ਸਟੇਜ 'ਤੇ ਪਹੁੰਚਦਿਆਂ ਹੀ ਉਹ ਥੱਕੀ, ਟੁੱਟੀ ਹੋਈ ਮਹਿਸੂਸ ਕਰ ਰਹੀ ਸੀ। ਗੱਡੀ ਦੇ ਉੱਪਰ ਬੈਠ ਕੇ ਲੰਬਾ ਸਫ਼ਰ ਤੈਅ ਕਰਕੇ ਉਹ ਇੰਨੀ ਜ਼ਿਆਦਾ ਥੱਕ ਚੁੱਕੀ ਸੀ। ਉਸ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਬਲਾਲੀ ਪਿੰਡ ਤੱਕ ਦਾ ਲਗਪਗ 125 ਕਿਲੋਮੀਟਰ ਦਾ ਸਫਰ 13 ਘੰਟਿਆਂ ਵਿੱਚ ਤੈਅ ਕੀਤਾ। ਪਿੰਡ ਨੂੰ ਜਾਂਦੇ ਸਮੇਂ ਕਰੀਬ ਸੌਂ ਥਾਵਾਂ ’ਤੇ ਉਸ ਦਾ ਸਨਮਾਨ ਕੀਤਾ ਗਿਆ।
Advertisement
Advertisement