For the best experience, open
https://m.punjabitribuneonline.com
on your mobile browser.
Advertisement

ਜਦੋਂ ਖੁੱਡੀਆਂ ਤੋਂ ਮੰਗੀ ਅਫ਼ੀਮ ਦੀ ਖੇਤੀ ਲਈ ਪ੍ਰਵਾਨਗੀ

08:07 AM May 03, 2024 IST
ਜਦੋਂ ਖੁੱਡੀਆਂ ਤੋਂ ਮੰਗੀ ਅਫ਼ੀਮ ਦੀ ਖੇਤੀ ਲਈ ਪ੍ਰਵਾਨਗੀ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਮਈ
ਇੱਥੇ ਬਠਿੰਡਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਪ੍ਰਚਾਰ ਦੌਰਾਨ ਇੱਕ ਪੇਂਡੂ ਮਾਈ ਨੇ ਆਪਣੇ ਨਸ਼ੇੜੀ ਪੁੱਤਰ ਦੇ ਮੰਦੜੇ ਹਾਲ ਦਾ ਵਾਸਤਾ ਪਾ ਕੇ ਪੰਜਾਬ ’ਚ ਅਫ਼ੀਮ ਦੀ ਖੇਤੀ ਨੂੰ ਖੁੱਲ੍ਹ ਦੇਣ ਦੀ ਅਰਜ਼ੋਈ ਕੀਤੀ। ਉਸ ਨੇ ਕਿਹਾ ਕਿ ਮੁੰਡੇ ਦੀ ਹਾਲਤ ਮਾੜੀ ਐ ਕਿਉਂ ਕਿ ’ਫ਼ੀਮ ਨੀਂ ਮਿਲਦੀ, ਭੁੱਕੀ ਨੀਂ ਮਿਲਦੀ,’। ਅੱਗੋਂ ਮੰਤਰੀ ਨੇ ਕਿਹਾ ਕਿ ‘ਉਹ ਮੈਂ ਕਿੱਥੋਂ ਲਿਆਵਾਂ।’ ਬੇਬੇ ਦਾ ਉੱਤਰ ਸੀ ‘ਉਹ ਤੁਸੀਂ ਬਿਜਾਓ।’ ਸ੍ਰੀ ਖੁੱਡੀਆਂ ਨੇ ਅੱਗੋਂ ਸਮਝਾਇਆ ਕਿ ‘ਅਸੀਂ ਤਾਂ ਨਸ਼ਾ ਬੰਦ ਕਰਦੇ ਆਂ, ਇਹ ਕਿਵੇਂ ਹੋ-ਜੂ.. ਨਹੀਂ ਬੇਬੇ ਏਦਾਂ ਨਹੀਂ ਹੁੰਦਾ।’ ਅੱਗੋਂ ਬੇਬੇ ਨੇ ਆਪਣੀ ਗੱਲ ਜਾਰੀ ਰੱਖੀ ‘ਰਾਤ ਦੀ ਗੱਲ ਐ, ਦਾਰੂ ਨਾਲ ਡੱਕ ਕੇ ਸਣੇ ਟਰੈਕਟਰ ਟਰਾਲੀ ਸੂਏ ’ਚ ਡਿੱਗ ਪਿਆ, ਜੇ ਮੇਰਾ ਪੁੱਤ ਮਰ ਜਾਂਦਾ ਤਾਂ ਮੈਂ ਕਿੱਥੋਂ ਲੈ ਕੇ ਆਉਂਦੀ।’ ਮੰਤਰੀ ਨੇ ਕਿਹਾ ਕਿ ‘ਬੇਬੇ ਤੁਸੀਂ ਉਹਨੂੰ ਸੰਭਾਲੋ।

Advertisement

Advertisement
Author Image

sukhwinder singh

View all posts

Advertisement
Advertisement
×