ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਦੋਂ ਹੋਈ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਹਲੇ...

11:14 AM Sep 30, 2023 IST

ਜਸਪ੍ਰੀਤ ਕੌਰ ਸੰਘਾ
ਪੰਜਾਬੀ ਸੱਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੈ। ਇਹ ਆਪਣੇ ਅੰਦਰ ਅਨੇਕਾਂ ਰਸਮਾਂ ਤੇ ਰੀਤੀ-ਰਵਿਾਜਾਂ ਨੂੰ ਸਮੋਈ ਬੈਠਾ ਹੈ। ਸਾਡੇ ਸੱਭਿਆਚਾਰ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਫ਼ਰ ਨਾਲ ਸਬੰਧਿਤ ਅਨੇਕਾਂ ਰਸਮਾਂ ਤੇ ਰੀਤੀ-ਰਵਿਾਜ ਹਨ। ਜ਼ਿੰਦਗੀ ਦੇ ਸਫ਼ਰ ਦਾ ਇੱਕ ਖੂਬਸੂਰਤ ਪੜਾਅ ਹੈ ਵਿਆਹ। ਪੁਰਾਣੇ ਸਮੇਂ ਵਿੱਚ ਵਿਆਹ ਕਈ ਦਨਿ ਚੱਲਦੇ ਸਨ, ਪਰ ਵਰਤਮਾਨ ਸਮੇਂ ਵਿੱਚ ਵਿਆਹਾਂ ਦਾ ਸਰੂਪ ਬਿਲਕੁਲ ਹੀ ਬਦਲ ਗਿਆ ਹੈ। ਸਾਡੇ ਸਮਾਜ ਵਿੱਚ ਵਿਆਹ ਸਮੇਂ ਅਨੇਕਾਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਜਵਿੇਂ ਆਟੇ ਪਾਣੀ ਪਾਉਣਾ, ਵਟਣਾ ਮਲਣਾ, ਨ੍ਹਾਈ-ਧੋਈ, ਨਾਨਕ ਸ਼ੱਕ, ਜਾਗੋ, ਸਿਹਰਾਬੰਦੀ, ਸੁਰਮਾ ਪਾਉਣਾ, ਰਬਿਨ ਕਟਵਾਉਣਾ, ਮਿਲਣੀ ਕਰਨੀ, ਆਨੰਦ ਕਾਰਜ ਦੀ ਰਸਮ, ਡੋਲੀ ਤੋਰਨ ਦੀ ਰਸਮ ਅਤੇ ਪਾਣੀ ਵਾਰਨਾ ਆਦਿ। ਇਨ੍ਹਾਂ ਤੋਂ ਇਲਾਵਾ ਅਨੇਕਾਂ ਹੋਰ ਛੋਟੀਆਂ ਛੋਟੀਆਂ ਰਸਮਾਂ ਹਨ ਜੋ ਅਜੋਕੇ ਯੁੱਗ ਵਿੱਚ ਅਲੋਪ ਹੁੰਦੀਆਂ ਜਾ ਰਹੀਆਂ ਹਨ।
ਵਿਆਹ ਦੀਆਂ ਇਨ੍ਹਾਂ ਰਸਮਾਂ ਵਿੱਚੋਂ ਬਹੁਤ ਮਹੱਤਵਪੂਰਨ ਰਸਮ ਹੈ ਡੋਲੀ ਤੋਰਨ ਦੀ। ਜਦੋਂ ਵਿਆਹ ਦੀ ਸਮਾਪਤੀ ਤੋਂ ਬਾਅਦ ਧੀ ਦੀ ਡੋਲੀ ਤੋਰੀ ਜਾਂਦੀ ਹੈ ਤਾਂ ਘਰ ਦੀਆਂ ਕੰਧਾਂ ਵੀ ਰੋਂਦੀਆਂ ਹਨ। ਕਿੱਡਾ ਵੱਡਾ ਜਿਗਰਾ ਹੁੰਦਾ ਹੈ ਉਸ ਪਿਓ ਦਾ ਜੋ ਆਪਣੇ ਜਿਗਰ ਦਾ ਟੋਟਾ ਦੂਜੇ ਨੂੰ ਸੌਂਪ ਦਿੰਦਾ ਹੈ। ਕਿੰਨਾ ਹੌਸਲਾ ਹੁੰਦਾ ਹੈ ਉਸ ਮਾਂ ਦਾ ਜੋ ਆਪਣੀ ਲਾਡਲੀ ਧੀ ਨੂੰ ਬੇਗਾਨੇ ਹੱਥੀਂ ਸੌਂਪਦੀ ਹੈ, ਪਰ ਜੱਗ ਦੀ ਰੀਤ ਹੈ ਕਿ ਧੀਆਂ ਨੂੰ ਪਰਾਇਆ ਧਨ ਹੀ ਸਮਝਿਆ ਜਾਂਦਾ ਹੈ ਤੇ ਧੀ ਦੇ ਹੱਥ ਪੀਲੇ ਕਰਕੇ ਉਸ ਦੀ ਡੋਲੀ ਤੋਰ ਕੇ ਹੀ ਮਾਪਿਆਂ ਨੂੰ ਚੈਨ ਮਿਲਦਾ ਹੈ:
ਗਲੀਆਂ ਤੇ ਹੋਈਆਂ ਬਾਬਲ ਭੀੜੀਆਂ
ਤੇਰਾ ਆਂਗਨ ਹੋਇਆ ਪ੍ਰਦੇਸ ਵੇ ਬਾਬਲ
ਰੱਖ-ਰੱਖ ਬਾਬਲ ਘਰ ਆਪਣੇ
ਧੀ ਚੱਲੀ ਬਿਗਾਨੜੇ ਦੇਸ ਵੇ ਬਾਬਲ।
ਪੁਰਾਣੇ ਸਮੇਂ ਵਿੱਚ ਵਿਆਹ ਘਰਾਂ ਵਿੱਚ ਕੀਤੇ ਜਾਂਦੇ ਸਨ ਅਤੇ ਧੀ ਦੀ ਡੋਲੀ ਵੀ ਘਰੋਂ ਹੀ ਵਿਦਾ ਕੀਤੀ ਜਾਂਦੀ ਸੀ, ਪਰ ਹੁਣ ਵਿਆਹ ਘਰ ਦੀ ਬਜਾਏ ਮੈਰਿਜ ਪੈਲੇਸਾਂ ਵਿੱਚ ਕੀਤੇ ਜਾਂਦੇ ਹਨ ਅਤੇ ਧੀ ਦੀ ਡੋਲੀ ਵੀ ਆਮ ਤੌਰ ’ਤੇ ਮੈਰਿਜ ਪੈਲੇਸ ਵਿੱਚੋਂ ਹੀ ਵਿਦਾ ਕਰ ਦਿੱਤੀ ਜਾਂਦੀ ਹੈ। ਪਹਿਲਾਂ ਧੀ ਨੂੰ ਡੋਲੀ ਵਿੱਚ ਵਿਦਾ ਕੀਤਾ ਜਾਂਦਾ ਸੀ। ਅੱਜ ਡੋਲੀ ਦੀ ਜਗ੍ਹਾ ਕਾਰਾਂ ਨੇ ਲੈ ਲਈ ਹੈ, ਪਰ ਧੀ ਦੀ ਜੁਦਾਈ ਦੀ ਜੋ ਪੀੜ ਹੈ ਉਹ ਅੱਜ ਵੀ ਉਹੀ ਹੈ ਜੋ ਪਹਿਲਾਂ ਹੁੰਦੀ ਸੀ। ਧੀ ਦੇ ਵਿਛੋੜੇ ਦੇ ਦਰਦ ਨੂੰ ਤਾਂ ਉਹੀ ਮਹਿਸੂਸ ਕਰ ਸਕਦਾ ਹੈ ਜਿਸ ਨੇ ਹੱਥੀਂ ਧੀ ਵਿਦਾ ਕੀਤੀ ਹੋਵੇ:
ਜਦੋਂ ਹੋਈ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਹਲੇ
ਪਿੱਛੋਂ ਦੇਖ ਦੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ।
ਧੀ ਦੀ ਡੋਲੀ ਤੋਰਨ ਲਈ ਸ਼ਰੀਕੇ ਦੇ ਸਾਰੇ ਲੋਕ, ਰਿਸ਼ਤੇਦਾਰ, ਸੱਜਣ ਤੇ ਮਿੱਤਰ ਇਕੱਠੇ ਹੁੰਦੇ ਹਨ ਜੋ ਕਿ ਧੀ ਨੂੰ ਪਿਆਰ ਤੇ ਅਸੀਸਾਂ ਅਤੇ ਮਾਪਿਆਂ ਨੂੰ ਦਿਲਾਸਾ ਦਿੰਦੇ ਹਨ। ਡੋਲੀ ਤੁਰਨ ਸਮੇਂ ਸਾਕ- ਸਬੰਧੀਆਂ ਵੱਲੋਂ ਨਵ ਵਿਆਹੀ ਜੋੜੀ ਨੂੰ ਸ਼ਗਨ ਦਿੱਤਾ ਜਾਂਦਾ ਹੈ। ਧੀ ਦੀ ਮਾਂ ਜਾਂ ਪਰਿਵਾਰ ਦੀ ਕੋਈ ਹੋਰ ਬਜ਼ੁਰਗ ਔਰਤ ਨਵ ਵਿਆਹੀ ਜੋੜੀ ਨੂੰ ਸ਼ਗਨ ਦਿੰਦੀ ਹੈ ਅਤੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੀ ਹੈ। ਉਸ ਤੋਂ ਬਾਅਦ ਧੀ ਜਾਂਦੇ ਸਮੇਂ ਆਪਣੇ ਬਾਬਲ ਦੇ ਘਰ ਵਿੱਚ ਚੌਲਾਂ ਦਾ ਛਿੱਟਾ ਦਿੰਦੀ ਹੋਈ ਜਾਂਦੀ ਹੈ ਤਾਂ ਕਿ ਉਸ ਦੇ ਬਾਬਲ ਦਾ ਘਰ, ਉਸ ਦੇ ਵੀਰਾਂ ਦਾ ਸੰਸਾਰ ਉਸੇ ਤਰ੍ਹਾਂ ਹਰਿਆ- ਭਰਿਆ ਅਤੇ ਹੱਸਦਾ ਵੱਸਦਾ ਰਹੇ। ਵੀਰ ਵੀ ਡੋਲੀ ਵਾਲੀ ਕਾਰ ਨੂੰ ਧੱਕਾ ਲਾ ਕੇ ਆਪਣੀ ਲਾਡਲੀ ਭੈਣ ਨੂੰ ਵਿਦਾ ਕਰਦੇ ਹਨ। ਡੋਲੀ ਤੁਰਨ ਸਮੇਂ ਧੀ ਰੋ- ਰੋ ਕੇ ਮਾਂ ਅੱਗੇ ਉਸ ਨੂੰ ਇੱਕ ਦਨਿ ਹੋਰ ਰੱਖਣ ਲਈ ਵਾਸਤੇ ਪਾਉਂਦੀ ਹੋਈ ਆਖਦੀ ਹੈ:
ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਂ
ਰਹਾਂ ਬਾਪ ਦੀ ਮੈਂ ਬਣ ਕੇ ਗੋਲੀ ਨੀਂ ਮਾਂ
ਇਸੇ ਤਰ੍ਹਾਂ ਧੀ ਆਪਣੇ ਬਾਬਲ ਅੱਗੇ ਫਰਿਆਦ ਕਰਦੀ ਹੈ ਕਿ ਉਹ ਉਸ ਨੂੰ ਆਪਣੇ ਘਰ ਵਿੱਚ ਰੱਖ ਲਵੇ, ਪਰ ਬਾਬਲ ਸਮਾਜਿਕ ਬੰਦਸ਼ਾਂ ਅਤੇ ਰੀਤੀ- ਰਵਿਾਜਾਂ ਤੋਂ ਮਜਬੂਰ ਧੀ ਨੂੰ ਆਪਣੇ ਘਰ ਜਾਣ ਲਈ ਆਖਦਾ ਹੈ। ਧੀ ਬਾਬਲ ਨੂੰ ਵਾਸਤਾ ਪਾਉਂਦੀ ਹੈ:
ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ
ਬਾਬਲ ਗੁੱਡੀਆਂ ਕੌਣ ਖੇਡੂ
ਮੇਰੀਆਂ ਖੇਡਣ ਪੋਤਰੀਆਂ
ਧੀਏ ਘਰ ਜਾ ਆਪਣੇ।
ਇਸੇ ਤਰ੍ਹਾਂ ਜਦੋਂ ਧੀ ਨੂੰ ਡੋਲੀ ਬਿਠਾਇਆ ਜਾਂਦਾ ਹੈ ਅਤੇ ਧੀ ਰੋਂਦੀ- ਕੁਰਲਾਉਂਦੀ ਹੈ ਤਾਂ ਸਾਕ- ਸਬੰਧੀ ਧੀ ਨੂੰ ਦਿਲਾਸਾ ਦਿੰਦੇ ਹਨ ਅਤੇ ਉਸ ਦੀ ਝੋਲੀ ਅਸੀਸਾਂ ਨਾਲ ਭਰ ਦਿੰਦੇ ਹਨ। ਜਵਿੇਂ ਕਿਹਾ ਜਾਂਦਾ ਹੈ:
ਨਾ ਰੋ ਬੀਬੀ ਗੌਰਜਾਂ
ਕੋਈ ਗੁੱਝੜੇ ਰੋਣੇ ਨਾ ਰੋ
ਮਾਪਿਆਂ ਡੋਲੀ ਪਾ ਦਿੱਤੀ
ਤੂੰ ਤਾਂ ਬੁੱਢ ਸੁਹਾਗਣ ਹੋ
ਇਸੇ ਤਰ੍ਹਾਂ ਕਿਹਾ ਜਾਂਦਾ ਹੈ:
ਲਾਲ ਭੈਣੇ ਤੇਰੇ ਕੱਪੜੇ
ਕਾਲੇ ਤੇਰੇ ਕੇਸ
ਮਾਪਿਆਂ ਨੇ ਡੋਲੇ ਪਾ ਦਿੱਤੀ
ਕੋਈ ਖਾਈ ਆਪਣੇ ਲੇਖ।
ਸਾਡੇ ਸਮਾਜ ਦੀ ਇੱਕ ਧਾਰਨਾ ਹੈ ਕਿ ਸਭ ਤੋਂ ਵੱਡਾ ਦਾਨ ਧੀ ਦਾ ਹੁੰਦਾ ਹੈ ਜਿਸ ਨੇ ਧੀ ਦੇ ਦਿੱਤੀ ਸਮਝੋ ਉਸ ਨੇ ਆਪਣਾ ਸਭ ਕੁਝ ਦੇ ਦਿੱਤਾ, ਪਰ ਪੈਸੇ ਦੀ ਲੋਭੀ ਦੁਨੀਆ ਤਾਂ ਧੀਆਂ ਦੀ ਬਜਾਏ ਧਨ-ਦੌਲਤ ਅਤੇ ਦਾਜ ਨੂੰ ਜ਼ਿਆਦਾ ਮਹੱਤਵ ਦਿੰਦੀ ਹੈ। ਧੀਆਂ ਦੇ ਮਾਪੇ ਤਾਂ ਸਾਰੀ ਉਮਰ ਮੁੰਡੇ ਵਾਲਿਆਂ ਅੱਗੇ ਝੁਕੇ ਹੀ ਰਹਿੰਦੇ ਹਨ। ਡੋਲੀ ਤੋਰਨ ਲੱਗਿਆਂ ਵੀ ਧੀ ਦਾ ਪਿਓ ਆਪਣੇ ਕੁੜਮ ਅੱਗੇ ਬੇਨਤੀ ਕਰਦਾ ਹੈ ਕਿ ਉਹ ਉਨ੍ਹਾਂ ਦੁਆਰਾ ਦਿੱਤੇ ਕੱਪੜੇ, ਗਹਿਣਿਆਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੁਆਰਾ ਦਿੱਤੀ ਤਿਲਫੁਲ ਭੇਟਾ ਨੂੰ ਸਵੀਕਾਰ ਕਰ ਲੈਣ ਅਤੇ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਵਿੱਚ ਪੂਰਾ ਮਾਣ ਬਖ਼ਸ਼ਣ।
ਸੁਣਿਓ ਵੇ ਸੁਣਿਓ ਨਵਿਓਂ ਕੁੜਮੋ
ਅਰਜ ਬੰਦੀ ਦੀ ਸੁਣਿਓ ਜੀ
ਜੋ ਅਸੀਂ ਦਿੱਤੀਆਂ ਪਾਟੀਆਂ ਲੀਰਾਂ
ਰੇਸ਼ਮ ਕਰਕੇ ਜਾਣਿਓ ਜੀ
ਜੋ ਅਸੀਂ ਦਿੱਤੇ ਚਾਂਦੀ ਦੇ ਗਹਿਣੇ
ਸੋਨਾ ਕਰਕੇ ਜਾਣਿਓ ਜੀ।
ਅੱਗੇ ਜੇ ਕੁੜਮ ਵੀ ਸੂਝ-ਸਿਆਣਪ ਵਾਲਾ ਹੋਵੇ ਤਾਂ ਉਹ ਆਪਣੇ ਕੁੜਮ ਨੁੰ ਦਿਲਾਸਾ ਦਿੰਦਾ ਹੋਇਆ ਆਖਦਾ ਹੈ:
ਸਾਡਾ ਅੰਦਰ ਵੀ ਭਰਿਆ
ਸਾਡਾ ਬਾਹਰ ਵੀ ਭਰਿਆ
ਕੁੜਮ ਰਾਜਿਓ ਜੀ
ਸਾਡਾ ਭਰਿਆ ਪੱਖ ਪਰਿਵਾਰ
ਹੋ ਜੇ ਧੀ ਜੁ ਦਿੱਤੀ ਤੁਸਾਂ ਡਾਹਢੀ ਸੋਹਣੀ
ਸਾਡੇ ਘਰ ਦਾ ਹੋਇਆ ਸ਼ਿੰਗਾਰ
ਹੋ ਸਾਈ ਵਸਦੇ ਰਹੋ।
ਧੀਆਂ ਤਾਂ ਅਸਲ ਵਿੱਚ ਹਨ ਹੀ ਚਿੜੀਆਂ ਜਨਿ੍ਹਾਂ ਨੇ ਇੱਕ ਨਾ ਇੱਕ ਦਨਿ ਉਡਾਰੀ ਮਾਰਨੀ ਹੀ ਹੁੰਦੀ ਹੈ। ਧੀਆਂ ਨੂੰ ਤਾਂ ਰਾਜੇ- ਰਜਵਾੜੇ ਵੀ ਘਰ ਨਹੀਂ ਰੱਖ ਸਕਦੇ। ਧੀ ਦੇੇ ਮਾਪਿਆਂ ਦੀ ਚਿੰਤਾ ਉਸ ਨੂੰ ਸਹੁਰੇ ਘਰ ਤੋਰ ਕੇ ਹੀ ਖਤਮ ਹੁੰਦੀ ਹੈ। ਧੀ ਭਾਵੇਂ ਕਦੇ ਵੀ ਆਪਣੇ ਬਾਬਲ ਦਾ ਘਰ ਛੱਡਣਾ ਨਹੀਂ ਚਾਹੁੰਦੀ। ਉਹ ਨਹੀਂ ਚਾਹੁੰਦੀ ਕਿ ਉਹ ਕਦੀ ਵੀ ਉਸ ਸਵਰਗ ਤੋਂ ਦੂਰ ਜਾਵੇ ਜਿੱਥੇ ਉਸ ਦਾ ਬਚਪਨ ਬੀਤਿਆ, ਜਿੱਥੇ ਉਸ ਨੂੰ ਜਵਾਨੀ ਚੜ੍ਹੀ ਹੋਵੇ ਅਤੇ ਜਿੱਥੇ ਉਸ ਨੇ ਜ਼ਿੰਦਗੀ ਦੇ ਦੁੱਖ-ਸੁੱਖ ਮਾਣੇ ਹੋਣ:
ਕਾਹਨੂੰ ਕਰਨਾ ਗੁਮਾਨ ਬਾਬਲਾ
ਵੇ ਧੀਆਂ ਪਰਦੇਸਣਾਂ
ਕਾਹਨੂੰ ਹੋਈਆਂ ਸੀ ਜਵਾਨ ਬਾਬਲਾ
ਵੇ ਧੀਆਂ ਪਰਦੇਸਣਾਂ।
ਭਾਵੇਂ ਵਰਤਮਾਨ ਸਮੇਂ ਵਿਆਹਾਂ ਦਾ ਸਰੂਪ ਬਦਲ ਗਿਆ ਹੈ, ਪਰ ਡੋਲੀ ਤੁਰਨ ਸਮੇਂ ਜੋ ਦਰਦ ਕੱਲ੍ਹ ਹੁੰਦਾ ਸੀ, ਉਹੀ ਅੱਜ ਹੁੰਦਾ ਹੈ। ਸੱਚਮੁੱਚ ਕਿੰਨਾ ਵੱਡਾ ਜਿਗਰਾ ਹੁੰਦਾ ਹੈ ਉਨ੍ਹਾਂ ਮਾਪਿਆਂ ਦਾ ਜੋ ਆਪਣੇ ਹੱਥੀਂ ਪਾਲੀਆਂ ਧੀਆਂ ਨੂੰ ਬੇਗਾਨੇ ਹੱਥੀਂ ਸੌਂਪ ਦਿੰਦੇ ਹਨ। ਸੱਚਮੁੱਚ ਕਿੰਨਾ ਵੱਡਾ ਜਿਗਰਾ ਹੁੰਦਾ ਹੈ ਇਨ੍ਹਾਂ ਮਾਸੂਮ ਕੁੜੀਆਂ- ਚਿੜੀਆਂ ਦਾ ਜੋ ਆਪਣੀ ਵਸੀ- ਵਸਾਈ ਦੁਨੀਆ ਛੱਡ ਕੇ ਇੱਕ ਨਵੀਂ ਦੁਨੀਆ ਨੂੰ ਅਪਣਾਉਂਦੀਆਂ ਹਨ ਅਤੇ ਉਸ ਦੁਨੀਆ ਨੂੰ ਸਵਰਗ ਬਣਾਉਣ ਲਈ ਆਪਣਾ ਆਪਾ ਵਾਰ ਦਿੰਦੀਆਂ ਹਨ:
ਮੇਰੀ ਡੋਲੀ ਨੂੰ ਰੱਜ ਕੇ ਵੇਖ ਨੀਂ ਮਾਂ
ਮੈਂ ਤਾਂ ਜਾਣਾ ਬਿਗਾਨੜੇ ਦੇਸ ਨੀਂ ਮਾਂ।
ਸੰਪਰਕ: 99150-33176

Advertisement

Advertisement