For the best experience, open
https://m.punjabitribuneonline.com
on your mobile browser.
Advertisement

ਜਦੋਂ ਮਨਮੋਹਨ ਸਿੰਘ ਨੇ ਪੁੱਛਿਆ ਸੀ, ‘‘ਟ੍ਰਿਬਿਊਨ ਵਿੱਚ ਕਿਵੇਂ ਚੱਲ ਰਿਹੈ?’’

10:26 PM Dec 27, 2024 IST
ਜਦੋਂ ਮਨਮੋਹਨ ਸਿੰਘ ਨੇ ਪੁੱਛਿਆ ਸੀ  ‘‘ਟ੍ਰਿਬਿਊਨ ਵਿੱਚ ਕਿਵੇਂ ਚੱਲ ਰਿਹੈ ’’
ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਅਮਲੇ ਨਲ ਗੱਲਬਾਤ ਕਰਨ ਮੌਕੇ ਡਾ. ਮਨਮੋਹਨ ਸਿੰਘ ਦੀ ਪੁਰਾਣੀ ਤਸਵੀਰ।
Advertisement

ਰੁਪਿੰਦਰ ਸਿੰਘ
ਚੰਡੀਗੜ੍ਹ, 27 ਦਸੰਬਰ

Advertisement

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਨਾਲ ‘ਦਿ ਟ੍ਰਿਬਿਊਨ’ ਦਾ ਇਕ ਸਲਾਹਕਾਰ ਤੇ ਖ਼ਾਸ ਪਾਠਕ ਖੁੱਸ ਗਿਆ ਹੈ। ਡਾ. ਮਨਮੋਹਨ ਸਿੰਘ ਜਦੋਂ ਵੀ ਮਿਲਦੇ ਸਨ ਤਾਂ ਇਹ ਲਾਜ਼ਮੀ ਤੌਰ ’ਤੇ ਪੁੱਛਦੇ ਸਨ, ‘‘ਫਿਰ, ਟ੍ਰਿਬਿਊਨ ਵਿੱਚ ਸਭ ਕਿਵੇਂ ਚੱਲ ਰਿਹੈ?’’ ਅਸੀਂ ਸਾਰੇ ਜਾਣਦੇ ਹਾਂ ਕਿ ‘ਦਿ ਟ੍ਰਿਬਿਊਨ’ ਉਨ੍ਹਾਂ ਦੀ ਰੋਜ਼ਾਨਾ ਦੀ ਮੀਡੀਆ ਖੁਰਾਕ ਦਾ ਹਿੱਸਾ ਸੀ ਅਤੇ ਇਸ ਪ੍ਰਸਿੱਧ ਪਾਠਕ ਵੱਲੋਂ ਅਕਸਰ ਅਖ਼ਬਾਰ ਵਿੱਚ ਛਪਿਆ ਸਭ ਕੁਝ ਪੜ੍ਹਿਆ ਜਾਂਦਾ ਸੀ।

Advertisement

ਉਹ ਇਕ ਤੋਂ ਜ਼ਿਆਦਾ ਵਾਰ ‘ਦਿ ਟ੍ਰਿਬਿਊਨ’ ਦੇ ਦਫ਼ਤਰ ਆਏ ਅਤੇ ਖੁਸ਼ਕਿਸਮਤੀ ਨਾਲ ਮੈਂ ਉੱਥੇ ਮੌਜੂਦ ਸੀ। ਉਹ ਮੇਰੀ ਅਖ਼ਬਾਰ ਵਿੱਚ ਨਿਯੁਕਤੀ ਹੋਣ ਤੋਂ ਕੁਝ ਸਾਲਾਂ ਬਾਅਦ ਹੀ ਦਫ਼ਤਰ ਆਏ ਸਨ। ਮੈਨੂੰ ਇਹ ਤਾਂ ਚੇਤੇ ਨਹੀਂ ਕਿ ਉਸ ਵੇਲੇ ਡਾ. ਮਨਮੋਹਨ ਸਿੰਘ ਕਿਸ ਅਹੁਦੇ ’ਤੇ ਸਨ ਪਰ ਅਹਿਮੀਅਤ ਸ਼ਖ਼ਸੀਅਤ ਦੀ ਹੁੰਦੀ ਹੈ, ਅਹੁਦੇ ਦੀ ਨਹੀਂ।

ਉਨ੍ਹਾਂ ਬੋਰਡ ਰੂਮ ਵਿੱਚ ‘ਦਿ ਟ੍ਰਿਬਿਊਨ’ ਦੇ ਸੰਪਾਦਕੀ ਅਮਲੇ ਨੂੰ ਸੰਬੋਧਨ ਕੀਤਾ। ਉਨ੍ਹਾਂ ਮੁੱਖ ਸੰਪਾਦਕ ਦੇ ਦਫ਼ਤਰ ਵਿੱਚ ਜਾਣ ਤੋਂ ਪਹਿਲਾਂ ਕਾਫੀ ਸੰਜਮ ਨਾਲ ਸਾਡੇ ਨਾਲ ਗੱਲਬਾਤ ਕੀਤੀ। ਜਦੋਂ ‘ਦਿ ਟ੍ਰਿਬਿਊਨ’ ਨੇ 2005 ਵਿੱਚ ਆਪਣੀ 125ਵੀਂ ਵਰ੍ਹੇਗੰਢ ਮਨਾਈ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਜੀਆਈ ਦੇ ਭਾਰਗਵ ਆਡੀਟੋਰੀਅਮ ਵਿੱਚ ਸਮਾਰੋਹ ਦੀ ਪ੍ਰਧਾਨਗੀ ਕੀਤੀ ਸੀ।

ਉਸ ਵੇਲੇ ਉਨ੍ਹਾਂ ਨੇ ਕਿਹਾ ਸੀ, ‘‘ਮੈਂ ਸਾਰੀ ਉਮਰ ‘ਦਿ ਟ੍ਰਿਬਿਊਨ’ ਦਾ ਵਫ਼ਾਦਾਰ ਪਾਠਕ ਰਿਹਾ ਹਾਂ। ਹੁਣ ਇਹ ਮੇਰੀ ਆਦਤ ਬਣ ਗਿਆ ਹੈ ਅਤੇ ਇਸ ਨੂੰ ਪੜ੍ਹਨਾ ਛੱਡਣ ਦਾ ਮੇਰੇ ਕੋਲ ਕੋਈ ਕਾਰਨ ਨਹੀਂ ਹੈ। ਜਿਵੇਂ ਕਿ ਮੇਰੀ ਸਵੇਰ ਦੀ ਚਾਹ ਤੇ ਸਵੇਰ ਦੀ ਸੈਰ। ਮੇਰਾ ਮਨਪਸੰਦ ਅਖ਼ਬਾਰ ਪੜ੍ਹਨ ਤੋਂ ਇਲਾਵਾ ਦਿਨ ਦੀ ਸ਼ੁਰੂਆਤ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ।’’ ਉਨ੍ਹਾਂ ਕਿਹਾ ਸੀ, ‘‘ਮੈਂ ਆਪਣੀ ਸਵੇਰ ਦੀ ਖੁਰਾਕ ‘ਦਿ ਟ੍ਰਿਬਿਊਨ’ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ ਹਾਂ।’’

ਉਨ੍ਹਾਂ ਕਿਹਾ ਸੀ, ‘‘ਹਰੇਕ ਸਵੇਰ ਤੁਹਾਡੇ ਦਰਵਾਜ਼ੇ ’ਤੇ ਤੁਹਾਡਾ ਮਨਪਸੰਦ ਅਖ਼ਬਾਰ ਦੇਖਣ ਤੋਂ ਇਲਾਵਾ ਆਪਣੇ ਆਪ ਨੂੰ ਇਹ ਭਰੋਸਾ ਦੇਣ ਦਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੋ ਸਕਦਾ ਕਿ ਦੁਨੀਆ ਵਿੱਚ ਸਭ ਕੁਝ ਠੀਕ ਹੈ। ਅਖ਼ਬਾਰ ਪੜ੍ਹਨਾ ਇਕ ਆਦਤ ਹੈ, ਜੋ ਸਾਡੇ ਸਾਰਿਆਂ ਵਿੱਚ ਇਕ ਸਮਾਨ ਹੈ। ਅੱਜ ਇਸ ਅਖ਼ਬਾਰ ਨੂੰ ਹੋਰ ਮੀਡੀਆ ਅਦਾਰਿਆਂ ਤੋਂ ਚੁਣੌਤੀ ਮਿਲ ਰਹੀ ਹੈ ਪਰ ਮੈਂ ਇਸ ਨੂੰ ਬਦਲਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਹਾਂ। ਜਦੋਂ ਮੈਂ ਵਿਦੇਸ਼ ਵਿੱਚ ਹੁੰਦਾ ਹਾਂ ਤਾਂ ਵੀ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ‘ਦਿ ਟ੍ਰਿਬਿਊਨ’ ਮੈਨੂੰ ਪੜ੍ਹਨ ਲਈ ਮਿਲ ਜਾਵੇ।’’ ਉਨ੍ਹਾਂ ਬਾਅਦ ਵਿੱਚ ਪ੍ਰਾਣ ਨੇਵਿਲ ਦੀ ਕਿਤਾਬ ‘ਦਿ ਟ੍ਰਿਬਿਊਨ 125 ਯੀਅਰਜ਼: ਐਨ ਐਂਥੋਲੋਜੀ 1881-2005’ ਵੀ ਉਨ੍ਹਾਂ ਦੀ ਰਿਹਾਇਸ਼ ਵਿਖੇ ਰਿਲੀਜ਼ ਕੀਤੀ ਸੀ। ਉਨ੍ਹਾਂ ਸੰਸਦ ਵਿੱਚ ਅਖ਼ਬਾਰ ਦੀ 125ਵੀਂ ਵਰ੍ਹੇਗੰਢ ਮੌਕੇ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਸੀ। ਉਨ੍ਹਾਂ 2012 ਵਿੱਚ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਵੀਐੱਨ ਦੱਤਾ ਦੀ ਕਿਤਾਬ ‘ਦਿ ਟ੍ਰਿਬਿਊਨ 130 ਯੀਅਰਜ਼: ਏ ਵਿਟਨੈੱਸ ਟੂ ਹਿਸਟਰੀ’ ਵੀ ਰਿਲੀਜ਼ ਕੀਤੀ ਸੀ।

Advertisement
Author Image

Charanjeet Channi

View all posts

Advertisement