For the best experience, open
https://m.punjabitribuneonline.com
on your mobile browser.
Advertisement

ਜਦੋਂ ਬਲਰਾਜ ਸਾਹਨੀ ਨੇ ਮੀਨਾ ਕੁਮਾਰੀ ਤੇ ਆਪਣੀ ਜਾਨ ਜੋਖ਼ਮ ’ਚ ਪਾਈ

08:07 AM May 02, 2024 IST
ਜਦੋਂ ਬਲਰਾਜ ਸਾਹਨੀ ਨੇ ਮੀਨਾ ਕੁਮਾਰੀ ਤੇ ਆਪਣੀ ਜਾਨ ਜੋਖ਼ਮ ’ਚ ਪਾਈ
Advertisement

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਬਲਰਾਜ ਸਾਹਨੀ 1998 ਵਿੱਚ ਰਿਲੀਜ਼ ਹੋਈ ਫਿਲਮ ‘ਗੁਲਾਮ’ ਵਿੱਚ ਆਮਿਰ ਖਾਨ ਦੇ ਰੇਲ ਸਟੰਟ ਤੋਂ ਤਿੰਨ ਦਹਾਕੇ ਪਹਿਲਾਂ ਹੀ ਅਜਿਹਾ ਕਾਰਨਾਮਾ ਕਰ ਚੁੱਕਾ ਸੀ। ਸਾਹਨੀ ਦੀ ਸਵੈਜੀਵਨੀ ‘ਮੇਰੀ ਫਿਲਮੀ ਆਤਮਕਥਾ’ ਅਨੁਸਾਰ ਉਸ ਨੇ ਅਜਿਹਾ ਜੋਖ਼ਮ ਭਰਿਆ ਕਾਰਨਾਮਾ 1966 ਵਿੱਚ ਰਿਲੀਜ਼ ਹੋਈ ਫਿਲਮ ‘ਪਿੰਜਰੇ ਕੇ ਪੰਛੀ’ ਵਿੱਚ ਕੀਤਾ ਸੀ। ਦੋਵੇਂ ਫਿਲਮਾਂ ਦੀ ਸ਼ੂਟਿੰਗ ਖੰਡਾਲਾ ਵਿੱਚ ਹੋਈ ਸੀ। ‘ਪਿੰਜਰੇ ਕੇ ਪੰਛੀ’ ਵਿੱਚ ਅਦਾਕਾਰਾ ਮੀਨਾ ਕੁਮਾਰੀ ਖੁਦਕੁਸ਼ੀ ਕਰਨ ਲਈ ਰੇਲ ਪਟੜੀ ’ਤੇ ਚੱਲ ਰਹੀ ਸੀ ਤੇ ਬਲਰਾਜ ਸਾਹਨੀ ਉਸ ਦੇ ਪਿੱਛੇ ਭੱਜ ਕੇ ਉਸ ਨੂੰ ਸਹੀ ਸਮੇਂ ’ਤੇ ਬਚਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਫਿਲਮ ਨਿਰਮਾਤਾ ਸਿਰਫ ਉਸ ਦੇ ਪਿੱਛੇ ਭੱਜਣ ਅਤੇ ਉਸ ਨੂੰ ਖਿੱਚਣ ਦਾ ਸ਼ਾਟ ਚਾਹੁੰਦਾ ਸੀ ਪਰ ਸਾਹਨੀ ਜਾਣਦਾ ਸੀ ਕਿ ਸ਼ੂਟਿੰਗ ਵਾਲੀ ਜਗ੍ਹਾ ਤੋਂ ਜਲਦੀ ਹੀ ਰੇਲ ਗੱਡੀ ਲੰਘੇਗੀ ਅਤੇ ਜੇ ਉਹ ਤੇਜ਼ ਭੱਜਦੇ ਹਨ ਤਾਂ ਸਾਰਾ ਸੀਨ ਉਥੇ ਹੀ ਫਿਲਮਾਇਆ ਜਾ ਸਕਦਾ ਹੈ। ਇਸ ਬਾਰੇ ਉਸ ਨੇ ਨਿਰਦੇਸ਼ਕ ਨੂੰ ਪੁੱਛਿਆ ਅਤੇ ਨਿਰਦੇਸ਼ਕ ਨੇ ਅਦਾਕਾਰਾ ਨੂੰ ਪੁੱਛਿਆ। ਅਦਾਕਾਰਾ ਨੇ ਤੁਰੰਤ ਇਸ ਦੀ ਸਹਿਮਤੀ ਦੇ ਦਿੱਤੀ। ਸਾਰੇ ਪ੍ਰਬੰਧ ਕਰ ਲਏ ਗਏ। ਬਲਰਾਜ ਸਾਹਨੀ ਨੇ ਮੀਨਾ ਕੁਮਾਰੀ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ। ਉਧਰ ਰੇਲ ਗੱਡੀ ਦੇ ਡਰਾਈਵਰ ਨੇ ਸੀਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਦੋਵਾਂ ਨੂੰ ਪਟੜੀ ’ਤੇ ਭੱਜਦੇ ਦੇਖ ਕੇ ਜ਼ਰੂਰ ਡਰ ਗਿਆ ਹੋਵੇਗਾ। ਰੇਲ ਗੱਡੀ ਕੁੱਝ ਹੀ ਦੂਰੀ ’ਤੇ ਹੋਵੇਗੀ ਜਦੋਂ ਸਾਹਨੀ ਨੇ ਮੀਨਾ ਕੁਮਾਰੀ ਨੂੰ ਖਿੱਚ ਲਿਆ। ਸ਼ਾਟ ਬਹੁਤ ਸ਼ਾਨਦਾਰ ਆਇਆ ਪਰ 50 ਸਾਲ ਤੋਂ ਵੱਧ ਉਮਰ ਦੇ ਸਾਹਨੀ ਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਉਸ ਨੇ ਦੋਵਾਂ ਦੀ ਜਾਨ ਕਿਵੇਂ ਜੋਖ਼ਮ ਵਿੱਚ ਪਾ ਦਿੱਤੀ ਸੀ। ਉਹ ਮੁਆਫ਼ੀ ਮੰਗਣ ਲਈ ਮੀਨਾ ਕੁਮਾਰੀ ਦੇ ਹੋਟਲ ਦੇ ਕਮਰੇ ਵਿੱਚ ਗਿਆ ਤਾਂ ਉਹ ਮੂੰਹ ’ਤੇ ਹੱਥ ਧਰ ਕੇ ਬੈਠੀ ਸੀ। ਮੀਨਾ ਨੇ ਉਸ ਕੋਲੋਂ ਪੁੱਛਿਆ ਕਿ ਕੀ ਉਹ ਜ਼ਿੰਦਗੀ ਤੋਂ ਥੱਕ ਗਿਆ ਹੈ? ਇਸ ਦੌਰਾਨ ਸਾਹਨੀ ਨੇ ਲਾਪ੍ਰਵਾਹੀ ਮੰਨੀ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×