ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮਾਂਤਰੀ ਮੁਕਾਬਲੇ ਲਈ ਵ੍ਹੀਲ ਚੇਅਰ ਭੇਟ

02:52 PM Jun 30, 2023 IST

ਲੁਧਿਆਣਾ: ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ ਦੀ ਪ੍ਰੇਰਨਾ ਸਦਕਾ ਸਿਵਲ ਲਾਈਨ ਵਿੱਚ ਕਰਵਾਏ ਗਏ ਸਮਾਗਮ ਵਿੱਚ ਅੰਤਰ-ਰਾਸ਼ਟਰੀ ਪੱਧਰ ‘ਤੇ ਬੈਡਮਿੰਟਨ ਵਿੱਚ ਦੇਸ਼ ਦਾ ਨਾਂ ਚਮਕਾਉਣ ਵਾਲੇ ਪੋਲੀਓ ਗ੍ਰਸਤ ਖਿਡਾਰੀ ਜੋੜੇ ਵ੍ਹੀਲ ਚੇਅਰ ਦਿੱਤੀ ਗਈ। ਇਸ ਵੀਲ੍ਹ ਚੇਅਰ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਬਣਦੀ ਹੈ। ਇਹ ਵੀਲ੍ਹ ਚੇਅਰ ਅੰਤਰ-ਰਾਸ਼ਟਰੀ ਪੈਰਾ ਬੈਡਮਿੰਟਨ ਵਿੱਚ ਹਿੱਸਾ ਲੈਣ ਲਈ ਦਿੱਤੀ ਗਈ ਹੈ। ਡਿਸਟ੍ਰਿਕ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨੁਪਮ ਕੁਮਰਿਆ ਅਤੇ ਉਕਤ ਸਮਾਜ ਸੇਵੀ ਸੰਸਥਾ ਨੇ ਪਹਿਲਾਂ ਉਕਤ ਦੋਵੇਂ ਖਿਡਾਰੀਆਂ ਨੂੰ ਯੁਗਾਂਡਾ ਵੀ ਭੇਜਿਆ ਸੀ ਜਿੱਥੋਂ ਇਨ੍ਹਾਂ ਨੇ ਦੋ ਚਾਂਦੀ ਦੇ ਤਗਮੇ ਜਿੱਤ ਕੇ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਂ ਉੱਚਾ ਕੀਤਾ। ਇਸ ਮੌਕੇ ਖਿਡਾਰੀ ਜੋੜੇ ਨੂੰ ਅੰਤਰ-ਰਾਸ਼ਟਰੀ ਪੈਰਾ ਬੈਡਮਿੰਟਨ ਵਿੱਚ ਹਿੱਸਾ ਲੈਣ ਅਤੇ ਯੁਗਾਂਡਾ ਵਿੱਚ ਦੂਜੀ ਵਾਰ ਖੇਡਣ ਜਾਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਸਮਾਗਮ ਵਿੱਚ ਮਹਾਂਵੀਰ ਸੇਵਾ ਸੰਸਥਾ ਦੇ ਚੇਅਰਮੈਨ ਨੀਲਮ ਜੈਨ, ਪ੍ਰਧਾਨ ਰਾਕੇਸ਼ ਜੈਨ, ਵਾਈਸ ਪ੍ਰਧਾਨ ਰਾਜੇਸ਼ ਜੈਨ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ

Advertisement

Advertisement
Tags :
ਕੌਮਾਂਤਰੀਚੇਅਰਮੁਕਾਬਲੇਵ੍ਹੀਲ
Advertisement