For the best experience, open
https://m.punjabitribuneonline.com
on your mobile browser.
Advertisement

ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ

07:59 AM May 05, 2024 IST
ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 4 ਮਈ
ਖ਼ਰੀਦ ਕੇਂਦਰ ਖੇੜੀ ਕਲਾਂ ’ਚ ਕਣਕ ਦੀਆਂ ਭਰੀਆਂ ਬੋਰੀਆਂ ਨੂੰ ਅੱਗ ਲੱਗਣ ਕਾਰਨ ਆੜ੍ਹਤੀਏ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਰੀਆਂ ਬੋਰੀਆਂ ’ਤੇ ਬਿਜਲੀ ਦੇ ਲੱਕੜ ਬੋਰਡ ਤੋਂ ਮੋਬਾਈਲ ਚਾਰਜ ਕਰਨ ਸਮੇਂ ਬੋਰਡ ਵੱਲੋਂ ਫੜੀ ਹੀਟ ਨਾਲ ਕਥਿਤ ਤੌਰ ’ਤੇ ਅੱਗ ਲੱਗੀ ਦੱਸੀ ਜਾ ਰਹੀ ਹੈ ਪਰ ਕਿਸੇ ਸਮਰੱਥ ਅਧਿਕਾਰੀ ਨੇ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ। ਬੁਝਾਉਣ ਵਾਲੇ ਯੁਵਕ ਸੇਵਾਵਾਂ ਕਲੱਬ ਤੇ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਦੱਸਿਆ ਕਿ ‘ਫਾਇਰ ਬ੍ਰਿਗੇਡ ਵਟਸਐਪ ਗਰੁੱਪ’ ’ਚ ਮੈਸੇਜ ਪੈਣ ਦੇ ਚਾਰ ਮਿੰਟ ਵਿੱਚ ਉਹ ਖਰੀਦ ਕੇਂਦਰ ਪੁੱਜੇ ਅਤੇ ਅੱਗ ’ਤੇ ਕਾਬੂ ਪਾਇਆ।
ਇਸ ਸਬੰਧੀ ਸਬੰਧਤ ਆੜ੍ਹਤੀਏ ਨੇ ਸੰਪਰਕ ਕਰਨ ‘ਤੇ ਇੱਕ ਲੱਖ ਦਾ ਨੁਕਸਾਨ ਪੁੱਜਣ ਦਾ ਦਾਅਵਾ ਕੀਤਾ ਹੈ। ਮਾਰਕਫੈੱਡ ਦੇ ਇੰਸਪੈਕਟਰ ਅਰਜਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਣਕ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਪਹੁੰਚਿਆ ਅਤੇ ਤਕਰੀਬਨ ਇੱਕ ਹਜ਼ਾਰ ਬੋਰੀ ਨੂੰ ਨੁਕਸਾਨ ਪਹੁੰਚਿਆ ਹੈ।

Advertisement

Advertisement
Author Image

Advertisement
Advertisement
×