For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਖ਼ਰੀਦ ਭਲਕ ਤੋਂ; ਬਠਿੰਡੇ ਦੀਆਂ ਮੰਡੀਆਂ ’ਚ ਗੰਦਗੀ ਦੀ ਭਰਮਾਰ

08:26 AM Mar 31, 2024 IST
ਕਣਕ ਦੀ ਖ਼ਰੀਦ ਭਲਕ ਤੋਂ  ਬਠਿੰਡੇ ਦੀਆਂ ਮੰਡੀਆਂ ’ਚ ਗੰਦਗੀ ਦੀ ਭਰਮਾਰ
ਇੱਕ ਜਿਣਸ ਕੇਂਦਰ ’ਚ ਸਫ਼ਾਈ ਪ੍ਰਬੰਧ ਦਾ ਮਾੜਾ ਹਾਲ ਬਿਆਨਦੀ ਤਸਵੀਰ। ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਨੋਜ ਸ਼ਰਮਾ
ਬਠਿੰਡਾ, 30 ਮਾਰਚ
ਪੰਜਾਬ ਵਿੱਚ ਕਣਕ ਦੀ ਖ਼ਰੀਦ ਇੱਕ ਅਪਰੈਲ ਤੋਂ ਸ਼ੁਰੂ ਹੋ ਰਹੀ ਹੈ, ਪਰ ਬਠਿੰਡੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸਫ਼ਾਈ ਪ੍ਰਬੰਧਾਂ ਦਾ ਕੰਮ ਕੀੜੀ ਦੀ ਤੋਰ ਨਾਲ ਚੱਲ ਰਿਹਾ ਹੈ। ਜ਼ਿਲ੍ਹੇ ਦੇ ਬਹੁਤ ਸਾਰੀਆਂ ਮੰਡੀਆਂ ਵਿੱਚ ਪਾਥੀਆਂ ਦੇ ਢੇਰ ਲੱਗੇ ਹੋਏ ਹਨ ਜਦਕਿ ਸਫ਼ਾਈ ਦੇ ਹਾਲ ਮਾੜੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਜਿਣਸ ਕੇਂਦਰਾਂ ਵਿੱਚੋਂ ਮੰਡੀਕਰਨ ਬੋਰਡ ਵੱਲੋਂ ਕਰੋੜਾਂ ਰੁਪਏ ਮਾਲੀਆ ਇਕੱਠਾ ਕੀਤਾ ਜਾਂਦਾ ਹੈ ਪਰ ਜਿਣਸ ਕੇਂਦਰਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧਾਂ ਸਮੇਤ ਹਰ ਸਾਲ ਕਿਸਾਨਾਂ ਨੂੰ ਪਖਾਨਿਆਂ ਦੇ ਅਧੂਰੇ ਪ੍ਰਬੰਧਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਇੱਥੇ ਹੀ ਬਸ ਨਹੀਂ, ਮੰਡੀਆਂ ਵਿੱਚ ਚਾਰਦੀਵਾਰੀ ਨਾ ਹੋਣ ਕਾਰਨ ਹਰ ਸਾਲ ਕਿਸਾਨ ਅਵਾਰਾ ਪਸ਼ੂਆਂ ਤੋਂ ਫ਼ਸਲਾਂ ਬਚਾਉਣ ਲਈ ਰਾਤਾਂ ਝਾਕਣ ਲਈ ਮਜਬੂਰ ਹਨ।
ਗੌਰਤਲਬ ਹੈ ਕਿ ਤੱਕ ਜ਼ਿਲ੍ਹੇ ਦੀਆਂ ਅਜਿਹੇ ਸੈਂਕੜੇ ਜਿਣਸ ਕੇਂਦਰ ਹਨ ਜਿਨ੍ਹਾਂ ਵਿੱਚ ਸਫ਼ਾਈ ਅਤੇ ਰੋਸ਼ਨੀ ਦੇ ਪ੍ਰਬੰਧ ਵੀ ਮੁਕੰਮਲ ਨਹੀਂ ਕੀਤੇ ਗਏ। ਮੰਡੀ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 182 ਜਿਣਸ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਵਿੱਚ ਬਠਿੰਡਾ ਮੁੱਖ ਯਾਰਡ ਤੋਂ ਇਲਾਵਾ ਗੋਨਿਆਣਾ, ਭਗਤਾ, ਨਥਾਣਾ, ਰਾਮਪੁਰਾ ਫੂਲ, ਸੰਗਤ, ਮੌੜ, ਰਾਮਾਂ ਮੰਡੀ, ਤਲਵੰਡੀ ਸਾਬੋ ਅਤੇ ਭੁੱਚੋ ਦੇ ਜਿਣਸ ਕੇਂਦਰ ਤੋਂ ਇਲਾਵਾ ਆਰਜ਼ੀ ਜਿਣਸ ਕੇਂਦਰ ਸਥਾਪਤ ਕੀਤੇ ਗਏ ਹਨ। ਸੂਤਰ ਦੱਸਦੇ ਹਨ ਕਿ ਮੰਡੀਕਰਨ ਬੋਰਡ ਵੱਲੋਂ ਸਫਾਈ ਦੇ ਬਹੁਤੇ ਟੈਂਡਰ ਹਾਲੇ ਤੱਕ ਨੇ ਨਹੀਂ ਚਾੜ੍ਹੇ ਗਏ ਜਿਨ੍ਹਾਂ ਵਿੱਚ ਭਗਤਾ ਅਤੇ ਗੋਨਿਆਣਾ ਮਾਰਕੀਟ ਕਮੇਟੀਆਂ ਪ੍ਰਮੁੱਖ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਪ੍ਰਬੰਧਾਂ ਵਿੱਚ ਰੁੱਝੀ ਹੋਈ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਪ੍ਰਬੰਧ ਤੁਰੰਤ ਮੁਕੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ। ਇਸ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਸਲੋਤ ਬਿਸ਼ਨੋਈ ਦਾ ਕਹਿਣਾ ਹੈ ਕਿ ਸਫ਼ਾਈ ਦੇ ਪ੍ਰਬੰਧ ਲਗਭਗ ਮੁਕੰਮਲ ਹੋਣ ਦੇ ਨੇੜੇ ਹਨ।

Advertisement

Advertisement
Author Image

sanam grng

View all posts

Advertisement
Advertisement
×