For the best experience, open
https://m.punjabitribuneonline.com
on your mobile browser.
Advertisement

ਪਰਚੀਆਂ ਕੱਟਣ ਦੇ ਬਾਵਜੂਦ ਚਾਰ ਮਹੀਨਿਆਂ ਤੋਂ ਨਹੀਂ ਮਿਲੀ ਕਣਕ

07:55 AM Jul 11, 2024 IST
ਪਰਚੀਆਂ ਕੱਟਣ ਦੇ ਬਾਵਜੂਦ ਚਾਰ ਮਹੀਨਿਆਂ ਤੋਂ ਨਹੀਂ ਮਿਲੀ ਕਣਕ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੁਲਾਈ
ਬਨੂੜ ਦੇ ਵਾਰਡ ਨੰਬਰ-2 ਵਿੱਚ ਪੈਂਦੇ ਪਿੰਡ ਬਸੀ ਈਸੇ ਖਾਂ ਦੇ ਢਾਈ ਦਰਜਨ ਦੇ ਕਰੀਬ ਨੀਲਾ ਕਾਰਡ ਹੋਲਡਰਾਂ ਨੂੰ ਅਪਰੈਲ ਮਹੀਨੇ ਪਰਚੀਆਂ ਕੱਟਣ ਦੇ ਬਾਵਜੂਦ ਹਾਲੇ ਤੱਕ ਕਣਕ ਨਹੀਂ ਮਿਲੀ। ਲਾਭਪਾਤਰੀਆਂ ਨੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਵਾਉਣ ਅਤੇ ਤੁਰੰਤ ਕਣਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਕਣਕ ਨਾ ਮਿਲਣ ਵਾਲੇ ਖ਼ਪਤਕਾਰਾਂ ਕੁਲਦੀਪ ਸਿੰਘ, ਜਸਬੀਰ ਸਿੰਘ, ਬਹਾਦਰ ਸਿੰਘ, ਰਾਜ ਕੁਮਾਰ, ਜਸਪਾਲ ਸਿੰਘ, ਸੁਖਪ੍ਰੀਤ ਸਿੰਘ, ਕਮਲਾ ਰਾਣੀ, ਸਰਬਜੀਤ ਕੌਰ, ਕਮਲੇਸ਼ ਕੌਰ ਆਦਿ ਨੇ ਦੱਸਿਆ ਕਿ ਉਹ ਕਈ ਵਾਰ ਇਸ ਮਾਮਲੇ ਸਬੰਧੀ ਆਪਣੇ ਡਿੱਪੂ ਹੋਲਡਰ ਕੋਲ ਜਾ ਚੁੱਕੇ ਹਨ ਜਿਨ੍ਹਾਂ ਦਾ ਕਹਿਣਾ ਹੈ, ਉਸ ਨੂੰ ਬਨੂੜ ਦਫ਼ਤਰ ਵੱਲੋਂ ਕਣਕ ਦਾ ਕੋਟਾ ਘੱਟ ਭੇਜਿਆ ਗਿਆ ਹੈ।
ਡੀਪੂ ਹੋਲਡਰ ਗੁਲਜ਼ਾਰ ਸਿੰਘ ਨੇ ਸੰਪਰਕ ਕਰਨ ’ਤੇ 30 ਦੇ ਕਰੀਬ ਪਰਿਵਾਰਾਂ ਨੂੰ ਹਾਲੇ ਤੱਕ ਕਣਕ ਨਾ ਮਿਲਣ ਦੀ ਪੁਸ਼ਟੀ ਕੀਤੀ।

Advertisement

ਮਾਮਲੇ ਦੀ ਪੜਤਾਲ ਕਰਾਂਗੇ: ਇੰਸਪੈਕਟਰ

ਸਿਵਲ ਸਪਲਾਈ ਤੇ ਫੂਡ ਵਿਭਾਗ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਭਲਕੇ ਮਾਮਲੇ ਦੀ ਜਾਂਚ ਕਰਨਗੇ। ਇਸ ਮਗਰੋਂ ਹੀ ਕੁੱਝ ਦੱਸ ਸਕਦੇ ਹਨ। ਉਸ ਤੋਂ ਪਹਿਲਾਂ ਇਸ ਮਾਮਲੇ ਬਾਰੇ ਉਹ ਕੁੱਝ ਨਹੀਂ ਕਹਿਣਗੇ।

Advertisement

Advertisement
Author Image

joginder kumar

View all posts

Advertisement