For the best experience, open
https://m.punjabitribuneonline.com
on your mobile browser.
Advertisement

ਕਣਕ ਕਾਨਫਰੰਸ: ਪੀਏਯੂ ਦੀ ਵਿਦਿਆਰਥਣ ਨੇ ਜਿੱਤਿਆ ਪੁਰਸਕਾਰ

06:32 AM Oct 08, 2024 IST
ਕਣਕ ਕਾਨਫਰੰਸ  ਪੀਏਯੂ ਦੀ ਵਿਦਿਆਰਥਣ ਨੇ ਜਿੱਤਿਆ ਪੁਰਸਕਾਰ
ਖੋਜਾਰਥੀ ਧਨਸ਼੍ਰੀ ਮਹਾਤਰੇ ਸਨਮਾਨ ਪ੍ਰਾਪਤ ਕਰਦੀ ਹੋਈ।
Advertisement

ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀਏਯੂ ਦੇ ਬਾਇਓਤਕਨਾਲੋਜੀ ਵਿਭਾਗ ਵਿੱਚ ਪੀਐੱਚਡੀ ਦੀ ਖੋਜਾਰਥੀ ਧਨਸ਼੍ਰੀ ਮਹਾਤਰੇ ਨੂੰ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਹੋਈ ਅੰਤਰਰਾਸ਼ਟਰੀ ਕਣਕ ਕਾਂਗਰਸ ਵਿੱਚ ਸਰਵੋਤਮ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਸੈਂਟਰ ਫਾਰ ਕਰਾਪ ਐਂਡ ਫੂਡ ਇਨੋਵੇਸ਼ਨਜ਼, ਮਰਡੋਕ ਯੂਨੀਵਰਸਿਟੀ, ਆਸਟਰੇਲੀਆ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਕਾਨਫਰੰਸ ਵਿੱਚ ਕਣਕ ਦੇ ਖੇਤਰ ਵਿਚ ਖੋਜ ਕਰਨ ਵਾਲੇ 52 ਦੇਸ਼ਾਂ ਦੇ 870 ਡੈਲੀਗੇਟਾਂ ਨੇ ਭਾਗ ਲਿਆ ਸੀ।
ਭਾਰਤ ਦੇ 30 ਤੋਂ ਵੱਧ ਵਿਗਿਆਨੀ ਇਸ ਕਾਨਫਰੰਸ ਵਿੱਚ ਸ਼ਾਮਲ ਸਨ। ਧਨਸ਼੍ਰੀ ਨੇ ਕਣਕ ਦੀਆਂ ਜੰਗਲੀ ਕਿਸਮਾਂ ਬਾਰੇ ਆਪਣੀ ਖੋਜ ਪੇਸ਼ ਕੀਤੀ। ਇਹ ਇਨਾਮ ਕਣਕ ਵਿਗਿਆਨੀ ਤੇ ਵਿਗਿਆਨਕ ਬੋਰਡ ਅੰਤਰਰਾਸ਼ਟਰੀ ਕਣਕ ਖੋਜ ਪ੍ਰੋਗਰਾਮ ਦੇ ਪ੍ਰਧਾਨ ਡਾ. ਪੀਟਰ ਲੈਂਗਰਿਜ ਤੇ ਸੀਸੀਐੱਫਆਈ ਦੇ ਡਾਇਰੈਕਟਰ ਰਾਜੀਵ ਵਾਰਸ਼ਨੇ ਦੀ ਮੌਜੂਦਗੀ ਵਿੱਚ ਦਿੱਤਾ ਗਿਆ। ਖੋਜਾਰਥੀ ਧਨਸ਼੍ਰੀ ਦੇ ਮੁੱਖ ਸਲਾਹਕਾਰ ਡਾ. ਸਤਿੰਦਰ ਕੌਰ ਅਤੇ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪਰਵੀਨ ਛੁਨੇਜਾ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਵੀਸੀ ਡਾ. ਗੋਸਲ ਨੇ ਧਨਸ਼੍ਰੀ ਨੂੰ ਵਧਾਈ ਦਿੱਤੀ। ਪੋਸਟਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਮਾਨਵ ਇੰਦਰ ਸਿੰਘ ਗਿੱਲ ਨੇ ਵਿਦਿਆਰਥਣ ਦੀ ਖੋਜ ਦੀ ਪ੍ਰਸ਼ੰਸਾ ਕਰਦਿਆਂ ਇਸ ਕਾਰਜ ਨੂੰ ਜਾਰੀ ਰੱਖਣ ਲਈ ਪ੍ਰੇਰਿਆ।

Advertisement

Advertisement
Advertisement
Author Image

Advertisement