ਵ੍ਹਾਟਸਐਪ ਬਿਜ਼ਨਸ ਵਿੱਚ ਹੁਣ ਏਆਈ ਟੂਲ ਸਮੇਤ ਨਵੀਆਂ ਖੂਬੀਆਂ ਸ਼ਾਮਲ ਹੋਣਗੀਆਂ
04:54 PM Sep 12, 2024 IST
Advertisement
ਮੁੰਬਈ,12 ਸਤੰਬਰ
Advertisement
ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਮੈਸੇਜਿੰਗ ਫੋਰਮ ਵਟਸਐਪ ਦੇ ਬਿਜ਼ਨਸ ਹਿੱਸੇ ਵਿੱਚ ਕਈ ਨਵੀਂਆਂ ਖੂਬੀਆਂ ਅਤੇ ਸੁਵਿਧਾਵਾਂ ਨੂੰ ਪੇਸ਼ ਕਰਦੇ ਹੋਏ ਦੱਸਿਆ ਕਿ ਵੱਡੀ ਗਿਣਤੀ ਵਿਚ ਕਾਰੋਬਾਰ ਆਪਣੇ ਗ੍ਰਾਹਕਾਂ ਨਾਲ ਜੁੜਨ ਲਈ ਇਸ ਸੰਦੇਸ਼ ਸੇਵਾ ਦਾ ਸਹਾਰਾ ਲੈ ਰਹੇ ਹਨ। ਵ੍ਹਾਟਸਐਪ ਬਿਜ਼ਨਸ ਵਿਚ ਹੁਣ ਛੋਟੇ ਕਾਰੋਬਾਰੀਆਂ ਲਈ ਪ੍ਰਮਾਣਿਤ ਬੈਚ ਉਪਲਬਧ ਹੋਵੇਗਾ ਜੋ ਉਪਭੋਗਤਾਵਾਂ ਦਾ ਭਰੋਸਾ ਅਤੇ ਪ੍ਰਮਾਣਿਕਤਾ ਸਥਾਪਤ ਕਰਨ ਦਾ ਕੰਮ ਕਰੇਗਾ।
Advertisement
ਫੇਸਬੁੱਕ, ਵ੍ਹਾਟਸਐਪ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਮੰਚਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੈਟਾ ਨੇ ਇੱਥੇ ਆਯੋਜਿਤ ‘ਵ੍ਹਾਟਸਐਪ ਬਿਜ਼ਨਸ ਸਮਿਟ’ ਵਿੱਚ ਏਆਈਆਈ ਟੂਲ ਬਾਰੇ ਵੀ ਚਾਨਣਾ ਪਾਇਆ। ਮੇੈਟਾ ਨੇ ਕਿਹਾ ਕਿ ਵ੍ਹਾਟਸਐਪ ਬਿਜ਼ਨਸ ਐਪ ਰਾਹੀਂ ਸਿੱਧੇ ਆਈ ਟੂਲ ਨੂੰ ਚਲਾਇਆ ਜਾ ਸਕਦਾ ਹੈ। ਮੈਟਾ ਨੇ ਇਸ ਟੂਲ ਦਾ ਹਾਲ ਹੀ ਵਿੱਚ ਭਾਰਤ ਵਿੱਚ ਪਰੀਖਣ ਸ਼ੁਰੂ ਕੀਤਾ ਹੈ, ਅਤੇ ਇਸਦੇ ਸ਼ੁਰੂਆਤੀ ਨਤੀਜੇ ਚੰਗੇ ਹਨ। -ਪੀਟੀਆਈ
Advertisement