ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਪੰਜਾਬ ਸਰਕਾਰ ਨੇ ਜੋ ਕਰਨਾ ਕਰੇ, ਮੈਂ ਰਿਟਾਇਰ ਹੋ ਚੁੱਕੀ ਹਾਂ’: ਪਰਮਪਾਲ ਕੌਰ

06:02 PM May 08, 2024 IST

ਸ਼ਗਨ ਕਟਾਰੀਆ
ਬਠਿੰਡਾ, 8 ਮਈ
ਸਾਬਕਾ ਆਈਏਐੱਸ ਅਧਿਕਾਰੀ ਅਤੇ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਜੋ ਕਾਰਵਾਈ ਕਰਨਾ ਚਾਹੁੰਦੀ ਹੈ, ਕਰ ਸਕਦੀ ਹੈ। ਮੈਂ ਸੇਵਾਮੁਕਤ ਹੋ ਚੁੱਕੀ ਹਾਂ। ਕੇਂਦਰ ਸਰਕਾਰ ਨੇ ਮੈਨੂੰ ਰਿਟਾਇਰ ਕਰ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਪਰਮਪਾਲ ਕੌਰ ਦੀ ਵਿਵਾਦਤ ਸੇਵਾਮੁਕਤੀ ਬਾਰੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਨਾਮਜ਼ਦਗੀ ਪੱਤਰ ਭਰਨਗੇ ਅਤੇ ਚੋਣ ਲੜਨਗੇ। ਇਹ ਪੁੱਛੇ ਜਾਣ ’ਤੇ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੇਵਾਮੁਕਤੀ ਲਈ ਲੋੜੀਂਦੀ ਮਨਜ਼ੂਰੀ ਨਹੀਂ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਤਿਆਗ ਪੱਤਰ ’ਚ ਸਾਫ਼ ਤੌਰ ’ਤੇ ਲਿਖ਼ਿਆ ਹੈ ਕਿ ਮੇਰੇ-ਮਾਤਾ ਬਜ਼ੁਰਗ ਹਨ ਅਤੇ ਉਹ ਬਠਿੰਡੇ ਰਹਿੰਦੇ ਹਨ। ਮੈਂ ਉਨ੍ਹਾਂ ਕੋਲ ਬਠਿੰਡੇ ਜਾ ਕੇ ਰਹਿਣਾ ਚਾਹੁੰਦੀ ਹਾਂ। ਮੇਰੀ ਜ਼ਿੰਦਗੀ ’ਚ ਹੋਰ ਯੋਜਨਾਵਾਂ ਵੀ ਹਨ ਅਤੇ ਉਸੇ ਤਹਿਤ ਇਹ ਚੋਣ ਲੜ ਰਹੀ ਹਾਂ। ਉਨ੍ਹਾਂ ਕਿਹਾ ਕਿ ਉਂਝ ਵੀ ਰਿਟਾਇਰ ਵਿਅਕਤੀ ਜੋ ਮਰਜ਼ੀ ਕਰੇ, ਇਸ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦੀ ਸਾਰੀ ਉਮਰ ਲਈ ਗੁਲਾਮ ਨਹੀਂ ਹਾਂ, ਜੇ ਮੈਂ ਭਲਕੇ ਅਮਰੀਕਾ ਜਾਣਾ ਚਾਹਾਂ ਤਾਂ ਉਥੇ ਵੀ ਜਾ ਸਕਦੀ ਹਾਂ। ਉਨ੍ਹਾਂ ਪ੍ਰਸ਼ਨ ਉਠਾਇਆ ਕਿ ਜਦੋਂ ਬੰਦਾ ਰਿਟਾਇਰ ਹੀ ਹੋ ਗਿਆ ਤਾਂ ਫਿਰ ਸਰਕਾਰ ਦਾ ਕਿਸੇ ਦੀ ਜ਼ਿੰਦਗੀ ’ਚ ਦਖ਼ਲ ਦਾ ਮਤਲਬ ਹੀ ਕੀ ਹੈ?

Advertisement

Advertisement
Advertisement