For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ’ਚ ਟੈਂਕਰ ਮਾਫ਼ੀਆ ਖ਼ਿਲਾਫ਼ ਕੀ ਕਾਰਵਾਈ ਕੀਤੀ: ਸੁਪਰੀਮ ਕੋਰਟ ਨੇ ਜਲ ਸੰਕਟ ’ਤੇ ਦਿੱਲੀ ਸਰਕਾਰ ਤੋਂ ਪੁੱਛਿਆ

12:14 PM Jun 12, 2024 IST
ਕੌਮੀ ਰਾਜਧਾਨੀ ’ਚ ਟੈਂਕਰ ਮਾਫ਼ੀਆ ਖ਼ਿਲਾਫ਼ ਕੀ ਕਾਰਵਾਈ ਕੀਤੀ  ਸੁਪਰੀਮ ਕੋਰਟ ਨੇ ਜਲ ਸੰਕਟ ’ਤੇ ਦਿੱਲੀ ਸਰਕਾਰ ਤੋਂ ਪੁੱਛਿਆ
Advertisement

ਨਵੀਂ ਦਿੱਲੀ, 12 ਜੂਨ
ਸੁਪਰੀਮ ਕੋਰਟ ਨੇ ਸ਼ਹਿਰ ਵਿਚ ਟੈਂਕਰ ਮਾਫ਼ੀਆ ਅਤੇ ਪਾਣੀ ਦੀ ਬਰਬਾਦੀ ਮਾਮਲੇ ’ਤੇ ਦਿੱਲੀ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਪੁੱਛਿਆ ਹੈ ਕਿ ਉਸ ਇਨ੍ਹਾਂ ਵਿਰੁੱਧ ਕੀ ਕਦਮ ਚੁੱਕੇ ਹਨ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੇ ਛੁੱਟੀ ਵਾਲੇ ਬੈਂਚ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਜੇ ਉਹ ਟੈਂਕਰ ਮਾਫੀਆ ਨਾਲ ਨਜਿੱਠ ਨਹੀਂ ਸਕਦੀ ਤਾਂ ਬੈਂਚ ਦਿੱਲੀ ਪੁਲੀਸ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਹੇਗਾ। ਬੈਂਚ ਨੇ ਕਿਹਾ, ‘ਇਸ ਅਦਾਲਤ ਦੇ ਸਾਹਮਣੇ ਝੂਠੇ ਬਿਆਨ ਕਿਉਂ ਦਿੱਤੇ ਗਏ? ਜੇ ਪਾਣੀ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਹੈ ਤਾਂ ਦਿੱਲੀ ਵਿੱਚ ਪਾਣੀ ਕਿੱਥੇ ਜਾ ਰਿਹਾ ਹੈ? ਇੱਥੇ ਇੰਨੀ ਬਰਬਾਦੀ ਹੋ ਰਹੀ ਹੈ। ਤੁਸੀਂ ਇਸ ਸਬੰਧ ਵਿਚ ਕੀ ਕਦਮ ਚੁੱਕੇ ਹਨ? ਲੋਕ ਚਿੰਤਤ ਹਨ, ਅਸੀਂ ਹਰ ਨਿਊਜ਼ ਚੈਨਲ 'ਤੇ ਇਸ ਦੀਆਂ ਤਸਵੀਰਾਂ ਦੇਖ ਰਹੇ ਹਾਂ। ਜੇ ਗਰਮੀਆਂ ਵਿੱਚ ਪਾਣੀ ਦਾ ਸੰਕਟ ਅਕਸਰ ਹੁੰਦਾ ਹੈ, ਤਾਂ ਤੁਸੀਂ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕੀ ਉਪਾਅ ਕੀਤੇ ਹਨ?’

Advertisement

Advertisement
Advertisement
Author Image

Advertisement