For the best experience, open
https://m.punjabitribuneonline.com
on your mobile browser.
Advertisement

ਡਬਲਿਊਐੱਫਆਈ ਵੱਲੋਂ ਓਲੰਪਿਕ ਕੋਟਾ ਜੇਤੂ ਪਹਿਲਵਾਨਾਂ ਨੂੰ ਟਰਾਇਲਾਂ ਤੋਂ ਛੋਟ

07:04 AM May 22, 2024 IST
ਡਬਲਿਊਐੱਫਆਈ ਵੱਲੋਂ ਓਲੰਪਿਕ ਕੋਟਾ ਜੇਤੂ ਪਹਿਲਵਾਨਾਂ ਨੂੰ ਟਰਾਇਲਾਂ ਤੋਂ ਛੋਟ
Advertisement

ਨਵੀਂ ਦਿੱਲੀ, 21 ਮਈ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਅੱਜ ਸਾਰੇ ਛੇ ਓਲੰਪਿਕ ਕੋਟਾ ਜੇਤੂ ਪਹਿਲਵਾਨਾਂ ਨੂੰ ਚੋਣ ਟਰਾਇਲਾਂ ਤੋਂ ਛੋਟ ਦੇ ਦਿੱਤੀ ਹੈ ਪਰ ਉਨ੍ਹਾਂ ਦੀ ਲੈਅ ਅਤੇ ਫਿਟਨੈੱਸ ਦਾ ਮੁਲਾਂਕਣ ਅਗਾਮੀ ਰੈਂਕਿੰਗ ਸੀਰੀਜ਼ ਟੂਰਨਾਮੈਂਟ ਅਤੇ ਹੰਗਰੀ ਵਿੱਚ ਅਭਿਆਸ ਕੈਂਪ ਵਿੱਚ ਕੀਤਾ ਜਾਵੇਗਾ। ਡਬਲਿਊਐੱਫਆਈ ਨੇ ਕਿਹਾ ਕਿ ਇਹ ਵਿਸ਼ੇਸ਼ ਹਾਲਾਤ ਵਿੱਚ ਲਿਆ ਗਿਆ ਫੈਸਲਾ ਹੈ ਅਤੇ ਇਸ ਨੂੰ ਭਵਿੱਖ ਲਈ ਰੁਝਾਨ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਡਬਲਿਊਐੱਫਆਈ ਨੇ ਕਿਹਾ ਕਿ ਜੇ ਕਿਸੇ ਪਹਿਲਵਾਨ ਦੀ ਫਿਟਨੈਸ ਵਿੱਚ ਕਮੀ ਪਾਈ ਗਈ ਤਾਂ ਫੈਡਰੇਸ਼ਨ ਇਸ ਬਾਰੇ ਅਗਲਾ ਫ਼ੈਸਲਾ ਲਵੇਗਾ। ਐਂਟਰੀਆਂ ਭੇਜਣ ਦੀ ਆਖਰੀ ਤਰੀਕ 8 ਜੁਲਾਈ ਹੈ। ਪਹਿਲਵਾਨਾਂ ਨੇ ਡਬਲਿਊਐੱਫਆਈ ਨੂੰ ਟਰਾਇਲ ਨਾ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਕਾਰਨ ਸੱਟ ਲੱਗਣ ਦਾ ਖਤਰਾ ਵਧ ਜਾਂਦਾ ਹੈ। ਡਬਲਿਊਐੱਫਆਈ ਦੇ ਪ੍ਰਧਾਨ ਸੰਜੈ ਸਿੰਘ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਇਸ ਨੂੰ ਸਵੀਕਾਰ ਕਰ ਲਿਆ। ਸੰਜੈ ਸਿੰਘ ਨੇ ਮੀਟਿੰਗ ਤੋਂ ਬਾਅਦ ਦੱਸਿਆ, “ਦੋਵਾਂ ਮੁੱਖ ਕੋਚਾਂ ਨੇ ਕਿਹਾ ਕਿ ਟਰਾਇਲਾਂ ਨਾਲ ਸੱਟ ਲੱਗਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਇਸੇ ਕਰਕੇ ਅਸੀਂ ਟਰਾਇਲ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×