ਡਬਲਿਊਐੱਫਆਈ: ਐੱਡਹਾਕ ਕਮੇਟੀ ਵਿੱਚ ਦੋ ਕੋਚ ਸ਼ਾਮਲ
08:44 PM Jun 23, 2023 IST
ਨਵੀਂ ਦਿੱਲੀ, 8 ਜੂਨ
Advertisement
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦਾ ਸੰਚਾਲਨ ਕਰ ਰਹੀ ਐਡਹਾਕ ਕਮੇਟੀ ਵਿੱਚ ਕੋਚ ਗਿਆਨ ਸਿੰਘ ਤੇ ਅਸ਼ੋਕ ਗਰਗ ਨੂੰ ਸ਼ਾਮਲ ਕੀਤਾ ਹੈ। ਜ਼ਿਕਰਯੋਗ ਹੈ ਕਿ ਡਬਲਿਊਐੱਫਆਈ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ‘ਤੇ ਮਹਿਲਾ ਭਲਵਾਨਾਂ ਵੱਲੋਂ ਲਾਏ ਗਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਮਗਰੋਂ ਉਹ ਫੈਡਰੇਸ਼ਨ ਦੇ ਕੰਮਕਾਜ ਤੋਂ ਲਾਂਭੇ ਹੋ ਗਏ ਸਨ ਜਿਸ ਮਗਰੋਂ ਐਡਹਾਕ ਕਮੇਟੀ ਬਣਾਈ ਗਈ ਸੀ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੀਤੇ ਦਿਨ ਕਿਹਾ ਸੀ ਐੱਡਹਾਕ ਕਮੇਟੀ ਵਿੱਚ ਦੋ ਕੋਚਾਂ ਨੂੰ ਸ਼ਾਮਲ ਕੀਤਾ ਜਾਵੇਗਾ। -ਪੀਟੀਆਈ
Advertisement
Advertisement