ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਛਮੀ ਪ੍ਰਸ਼ਾਂਤ ਖੇਤਰ ਕਰੋਨਾ ਦੇ ਨਵੇਂ ਗੇੜ ’ਚ ਦਾਖਲ: ਡਬਲਯੂਐੱਚਓ

06:18 AM Aug 19, 2020 IST

ਜਕਾਰਤਾ/ਲਾਸ ਏਂਜਲਸ, 18 ਅਗਸਤ

Advertisement

ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦਾ ਕਹਿਣਾ ਹੈ ਕਿ ਪੱਛਮੀ ਪ੍ਰਸ਼ਾਂਤ ਖੇਤਰ ਕਰੋਨਾ ਮਹਾਮਾਰੀ ਦੇ ਨਵੇਂ ਗੇੜ ’ਚ ਦਾਖਲ ਹੋ ਗਿਆ ਹੈ।

ਡਬਲਯੂਐੱਚਓ ਨੇ ਖੇਤਰੀ ਸਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਲੋਕਾਂ ਦੀ ਸਿਹਤ ਦੀ ਰਾਖੀ ਲਈ ਇਹਤਿਆਤੀ ਕਦਮਾਂ ਨੂੰ ਉਤਸ਼ਾਹਿਤ ਕਰਨ। ਪੱਛਮੀ ਪ੍ਰਸ਼ਾਂਤ ਖੇਤਰ ਦੇ ਖੇਤਰੀ ਡਾਇਰੈਕਟਰ ਡਾ. ਤਾਕੇਸ਼ੀ ਕਾਸਾਈ ਨੇ ਕਿਹਾ ਕਿ ਇਹ ਉਹ ਗੇੜ ਹੈ ਜਿਸ ’ਚ ਸਰਕਾਰਾਂ ਨੂੰ ਲਾਗ ਦੇ ਕਈ ਗੁਣਾਂ ਤੱਕ ਵਧਣ ਦੀ ਚੁਣੌਤੀ ਦਾ ਸਾਹਮਣਾ ਪਵੇਗਾ। 

Advertisement

ਇਸੇ ਦੌਰਾਨ ਇੱਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨਫਲੂਐਂਜ਼ਾ ਦਾ ਵਾਇਰਸ ਹਵਾ ’ਚ ਧੂੜ, ਫਾਈਬਰ ਤੇ ਹੋਰ ਸੂਖਮ ਕਣਾਂ ਰਾਹੀਂ ਫੈਲ ਸਕਦਾ ਹੈ ਨਾ ਕਿ ਸਿਰਫ਼ ਸਾਹ ਰਾਹੀਂ ਨਿਕਲਣ ਵਾਲੇ ਸੂਖਮ ਕਣਾਂ ਰਾਹੀਂ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਲੀਅਮ ਰਿਸਟੇਨਪਾਰਟ ਨੇ ਕਿਹਾ, ‘ਇਹ ਵਧੇਰੇ ਵਿਸ਼ਾਣੂ ਵਿਗਿਆਨੀਆਂ ਤੇ ਮਹਾਮਾਰੀ ਮਾਹਿਰਾਂ ਲਈ ਹੈਰਾਨ ਕਰਨ ਵਾਲੇ ਹਨ ਕਿ ਹਵਾ ਵਿਚਲੀ ਧੂੜ ਰਾਹੀਂ ਵੀ ਇਨਫਲੂਐਂਜ਼ਾ ਦੇ ਵਾਇਰਸ ਫੈਲ ਸਕਦੇ ਹਨ ਨਾ ਕਿ ਸਿਰਫ਼ ਸਾਹ ਲੈਣ ਨਾਲ ਨਿਕਲਣ ਵਾਲੇ ਕਣਾਂ ਨਾਲ।’ -ਪੀਟੀਆਈ/ਏਪੀ   

 

 

 

Advertisement
Tags :
ਕਰੋਨਾਖੇਤਰਡਬਲਯੂਐੱਚਓਦਾਖਲਨਵੇਂਪੱਛਮੀਪ੍ਰਸ਼ਾਂਤ