For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ: ਪੰਚਾਇਤੀ ਚੋਣ ਨਤੀਜਿਆਂ ’ਚ ਸ਼ਾਨਦਾਰ ਜਿੱਤ ਵੱਲ ਵੱਧ ਰਹੀ ਹੈ ਟੀਐੱਮਸੀ

11:34 AM Jul 12, 2023 IST
ਪੱਛਮੀ ਬੰਗਾਲ  ਪੰਚਾਇਤੀ ਚੋਣ ਨਤੀਜਿਆਂ ’ਚ ਸ਼ਾਨਦਾਰ ਜਿੱਤ ਵੱਲ ਵੱਧ ਰਹੀ ਹੈ ਟੀਐੱਮਸੀ
Advertisement

ਕੋਲਕਾਤਾ, 12 ਜੁਲਾਈ
ਪੱਛਮੀ ਬੰਗਾਲ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਹਿੰਸਾ ਪ੍ਰਭਾਵਿਤ ਪੰਚਾਇਤੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਰਾਜ ਚੋਣ ਕਮਿਸ਼ਨ ਦੇ ਅਨੁਸਾਰ ਤ੍ਰਿਣਮੂਲ ਕਾਂਗਰਸ ਨੇ 63,229 ਗ੍ਰਾਮ ਪੰਚਾਇਤ ਸੀਟਾਂ ਵਿੱਚੋਂ 34,359 ਜਿੱਤੀਆਂ ਹਨ, ਜਦੋਂ ਕਿ ਉਸ ਦੇ ਉਮੀਦਵਾਰ ਹੋਰ 752 'ਤੇ ਅੱਗੇ ਹਨ। ਭਾਜਪਾ ਨੇ 9,545 ਸੀਟਾਂ ਜਿੱਤੀਆਂ ਹਨ ਅਤੇ ਉਸ ਦੇ ਉਮੀਦਵਾਰ 180 'ਤੇ ਅੱਗੇ ਹਨ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ 2,885 ਸੀਟਾਂ ਜਿੱਤੀਆਂ ਹਨ ਅਤੇ 96 ਗ੍ਰਾਮ ਪੰਚਾਇਤ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਨੇ 2,498 ਗ੍ਰਾਮ ਪੰਚਾਇਤ ਸੀਟਾਂ ਜਿੱਤੀਆਂ ਹਨ ਅਤੇ 72 ਹੋਰਾਂ 'ਤੇ ਅੱਗੇ ਹੈ।

Advertisement

Advertisement
Tags :
Author Image

Advertisement
Advertisement
×