ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਛਮੀ ਬੰਗਾਲ: ਸਪੀਕਰ ਨੇ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਿਆ

05:10 PM Jul 04, 2024 IST
ਕੋਲਕਾਤਾ, 4 ਜੁਲਾਈ
ਤ੍ਰਿਣਮੂਲ ਕਾਂਗਰਸ ਦੇ ਦੋ ਨਵੇਂ ਚੁਣੇ ਵਿਧਾਇਕਾਂ ਨੂੰ ਹਲਫ਼ ਦਿਵਾਉਣ ਨੂੰ ਲੈ ਕੇ ਬਣੇ ਜਮੂਦ ਦਰਮਿਆਨ ਸਪੀਕਰ ਬਿਮਨ ਬੈਨਰਜੀ ਨੇ ਪੱਛਮੀ ਬੰਗਾਲ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਦਨ ਦੀ ਕਾਰਵਾਈ ਪੂਰੀ ਤਰ੍ਹਾਂ ਰਾਜਪਾਲ ’ਤੇ ਨਿਰਭਰ ਨਹੀਂ ਹੈ। ਬੈਨਰਜੀ ਨੇ ਕਿਹਾ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਬੈਠਕ ਸ਼ੁੱਕਵਾਰ ਨੂੰ 12 ਵਜੇ ਹੋਵੇਗੀ ਤੇ ਇਸੇ ਬੈਠਕ ਵਿਚ ਇਜਲਾਸ ਦੀ ਮਿਆਦ ਬਾਰੇ ਫੈਸਲਾ ਕੀਤਾ ਜਾਵੇਗਾ। ਬੈਨਰਜੀ ਨੇ ਕਿਹਾ, ‘‘ਜੇ ਕੋਈ ਸੋਚਦਾ ਹੈ ਕਿ ਅਸੀਂ ਬੇਸਹਾਰਾ ਹਾਂ ਤਾਂ ਉਹ ਗ਼ਲਤ ਹੈ। ਅਸੈਂਬਲੀ ਬੇਸਹਾਰਾ ਨਹੀਂ ਹੈ ਤੇ ਸਭ ਕੁਝ ਰਾਜਪਾਲ ਦੇ ਹੱਥ ਵਿਚ ਨਹੀਂ ਹੈ। ਤੁਸੀਂ ਸਾਡੇ ਉੱਤੇ ਹਰੇਕ ਚੀਜ਼ ਲਈ ਦਬਾਅ ਨਹੀਂ ਪਾ ਸਕਦੇ...ਕੁੁਝ ਨੇਮ ਤੇ ਸੰਵਿਧਾਨਕ ਨਿਯਮ ਹੁੰਦੇ ਹਨ, ਜਿਨ੍ਹਾਂ ਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ।’’ ਉਧਰ ਤ੍ਰਿਣਮੂਲ ਕਾਂਗਰਸ ਦੇ ਨਵੇਂ ਚੁਣੇ ਦੋਵਾਂ ਵਿਧਾਇਕਾਂ ਨੇ ਅੱਜ ਲਗਾਤਾਰ 6ਵੇਂ ਦਿਨ ਪੱਛਮੀ ਅਸੈਂਬਲੀ ਦੇ ਬਾਹਰ ਧਰਨਾ ਜਾਰੀ ਰੱਖਿਆ। -ਪੀਟੀਆਈ
Advertisement
Advertisement
Advertisement