ਪੱਛਮੀ ਬੰਗਾਲ: ਰਾਮਕ੍ਰਿਸ਼ਨ ਮਿਸ਼ਨ ਦੇ ਮੁਖੀ ਸਵਾਮੀ ਸਮਰਨਾਨੰਦ ਮਹਾਰਾਜ ਦਾ 95 ਸਾਲ ਦੀ ਉਮਰ ’ਚ ਦੇਹਾਂਤ
12:25 PM Mar 27, 2024 IST
Advertisement
ਕੋਲਕਾਤਾ, 27 ਮਾਰਚ
ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ 16ਵੇਂ ਮੁਖੀ ਸਵਾਮੀ ਸਮਰਨਾਨੰਦ ਮਹਾਰਾਜ ਦਾ 95 ਸਾਲ ਦੀ ਉਮਰ 'ਚ ਬੁਢਾਪੇ ਨਾਲ ਸਬੰਧਤ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਸਵਾਮੀ ਸਮਰਨਾਨੰਦ ਦੀ ਸਿਹਤ ਪਿਛਲੇ ਛੇ ਮਹੀਨਿਆਂ ਤੋਂ ਵਿਗੜਨੀ ਸ਼ੁਰੂ ਹੋ ਗਈ ਸੀ ਅਤੇ ਉਹ ਮਹੀਨੇ ਤੋਂ ਰਾਮਕ੍ਰਿਸ਼ਨ ਮਿਸ਼ਨ ਸੇਵਾ ਪ੍ਰਤਿਸ਼ਠਾਨ ਵਿੱਚ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਬੇਲੂਰ ਵਿਖੇ ਹੈੱਡਕੁਆਰਟਰ ਨੇ ਬਿਆਨ ਵਿੱਚ ਕਿਹਾ ਕਿ ਸਵਾਮੀ ਸਮਰਨਾਨੰਦ ਦਾ ਸਸਕਾਰ ਅੱਜ ਰਾਤ ਬੇਲੂਰ ਮੱਠ ਵਿੱਚ ਕੀਤਾ ਜਾਵੇਗਾ।
Advertisement
Advertisement