ਪੱਛਮੀ ਬੰਗਾਲ ਪੰਚਾਇਤੀ ਚੋਣਾਂ ਲਈ ਵੋਟਾਂ ਦੀ ਗਿਣਤੀ: ਵੱਡੀ ਜਿੱਤ ਵੱਲ ਵੱਧ ਰਹੀ ਹੈ ਟੀਐੱਮਸੀ
12:25 PM Jul 11, 2023 IST
Advertisement
ਕੋਲਕਾਤਾ, 11 ਜੁਲਾਈ
ਪੱਛਮੀ ਬੰਗਾਲ 'ਚ ਤਿੰਨ ਗੇੜਾਂ 'ਚ ਹੋਈਆਂ ਪੰਚਾਇਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ ਸਖ਼ਤ ਸੁਰੱਖਿਆ ਹੇਠ ਸ਼ਾਂਤੀਪੂਰਵਕ ਸ਼ੁਰੂ ਹੋ ਗਈ। 22 ਜ਼ਿਲ੍ਹਿਆਂ ਵਿੱਚ 339 ਗਿਣਤੀ ਕੇਂਦਰ ਬਣਾਏ ਗਏ ਹਨ। ਸੂਬੇ ਦੀਆਂ 74,000 ਸੀਟਾਂ 'ਤੇ ਪੰਚਾਇਤੀ ਚੋਣਾਂ ਹੋਈਆਂ ਹਨ। ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਗਿਣਤੀ 28 ਗਿਣਤੀ ਕੇਂਦਰ ਹਨ, ਜਦੋਂ ਕਿ ਕਲਿਮਪੋਂਗ ਵਿੱਚ ਸਭ ਤੋਂ ਘੱਟ ਗਿਣਤੀ ਚਾਰ ਗਿਣਤੀ ਕੇਂਦਰ ਹਨ। ਰਾਜ ਚੋਣ ਕਮਿਸ਼ਨ ਦੀ ਸਾਈਟ 'ਤੇ ਰੁਝਾਨਾਂ ਅਤੇ ਨਤੀਜਿਆਂ ਦੇ ਅਨੁਸਾਰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ 8,232 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ ਨੇ 1,714 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਕਾਂਗਰਸ ਨੇ ਹੁਣ ਤੱਕ 362 ਸੀਟਾਂ ਹਾਸਲ ਕੀਤੀਆਂ ਹਨ। ਰੁਝਾਨ ਦਿਖਾਉਂਦੇ ਹਨ ਕਿ ਟੀਐੱਮਸੀ 2,712 ਪੰਚਾਇਤੀ ਸੀਟਾਂ 'ਤੇ ਅਤੇ ਭਾਜਪਾ 734 'ਤੇ ਅੱਗੇ ਹੈ। ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐੱਮ) ਨੇ 599 ਸੀਟਾਂ ਜਿੱਤੀਆਂ ਹਨ ਅਤੇ 531 'ਤੇ ਅੱਗੇ ਹੈ।
Advertisement
Advertisement
Advertisement