ਪੱਛਮੀ ਬੰਗਾਲ: ਤਸਕਰ ਵੱਲੋਂ ਬੀਐੱਸਐੱਫ ਦੇ ਜਵਾਨ ’ਤੇ ਖੰਜਰ ਨਾਲ ਹਮਲਾ
07:09 AM Aug 20, 2024 IST
ਨਾਦੀਆ, 19 ਅਗਸਤ
ਭਾਰਤ-ਬੰਗਲਾਦੇਸ਼ ਸਰਹੱਦ ’ਤੇ ਅੱਜ ਤਸਕਰੀ ਦਾ ਛੇ ਕਿਲੋ ਸੋਨਾ ਲੈ ਕੇ ਆਏ ਇਕ ਵਿਅਕਤੀ ਨੂੰ ਰੋਕੇ ਜਾਣ ’ਤੇ ਉਸ ਨੇ ਭਾਰਤੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਇਕ ਜਵਾਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਜਾਣਕਾਰੀ ਅੱਜ ਅਧਿਕਾਰਤ ਸੂਤਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਜਵਾਨ ਬੱਚ ਗਿਆ ਜਦਕਿ ਤਸਕਰ ਸੋਨਾ ਛੱਡ ਕੇ ਭੱਜ ਗਿਆ। ਇਹ ਘਟਨਾ ਪੱਛਮੀ ਬੰਗਾਲ ਦੇ ਸਰਹੱਦੀ ਨਾਦੀਆ ਜ਼ਿਲ੍ਹੇ ਦੇ ਵਿਜੈਪੁਰ ਵਿੱਚ ਕੇਲੇ ਤੇ ਬਾਂਸ ਦੇ ਬਾਗ ਕੋਲ ਸਵੇਰੇ ਕਰੀਬ 9 ਵਜੇ ਵਾਪਰੀ।
ਸੂਤਰਾਂ ਨੇ ਦੱਸਿਆ ਕਿ ਤਸਕਰ ਆਪਣੇ ਲੱਕ ’ਤੇ ਬੰਨ੍ਹੀ ਬੈਲਟ ਵਿੱਚ ਕਰੀਬ ਛੇ ਕਿੱਲੋ ਵਜ਼ਨ ਦੇ ਸੋਨੇ ਦੇ 22 ਬਿਸਕੁਟ ਅਤੇ ਅੱਠ ਸੋਨੇ ਦੀਆਂ ਪੱਟੀਆਂ (ਬਾਰਜ਼) ਲੈ ਕੇ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਦੇ ਜਵਾਨ ਵੱਲੋਂ ਰੋਕੇ ਜਾਣ ’ਤੇ ਤਸਕਰ ਨੇ ਜਵਾਨ ’ਤੇ ‘ਦਾਹ’ (ਵੱਡੇ ਚਾਕੂ) ਨਾਲ ਹਮਲਾ ਕਰ ਦਿੱਤਾ ਅਤੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਜਵਾਨ ਦੀ ਵਰਦੀ ਮੋਢੇ ਕੋਲੋਂ ਫਟੀ ਹੋਈ ਸੀ। -ਪੀਟੀਆਈ
Advertisement
Advertisement