For the best experience, open
https://m.punjabitribuneonline.com
on your mobile browser.
Advertisement

ਭਲਾਈ ਸਕੀਮਾਂ ਹਰ ਲਾਭਪਾਤਰੀ ਤੱਕ ਪਹੁੰਚਣਗੀਆਂ: ਜੈਨ

06:34 AM Sep 01, 2024 IST
ਭਲਾਈ ਸਕੀਮਾਂ ਹਰ ਲਾਭਪਾਤਰੀ ਤੱਕ ਪਹੁੰਚਣਗੀਆਂ  ਜੈਨ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 31 ਅਗਸਤ
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀ ਸੰਸਥਾ/ਹਿੱਸੇਦਾਰ ਨਾਲ ਸਹਿਯੋਗ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਤਨਦੇਹੀ ਨਾਲ ਕੰਮ ਕਰ ਕੇ ਭਲਾਈ ਸਕੀਮਾਂ ਨੂੰ ਆਖ਼ਰੀ ਕਤਾਰ ਤੱਕ ਪਹੁੰਚਾਇਆ ਜਾ ਸਕੇ।
ਇਹ ਜਾਣਕਾਰੀ ਦਿੰਦੇ ਹੋਏ ਡੀਸੀ ਨੇ ਕਿਹਾ ਕਿ ਭਾਵੇਂ ਸੇਵਾ ਕੇਂਦਰ ਅਤੇ ਸੁਵਿਧਾ ਕੈਂਪ ਪਹਿਲਾਂ ਹੀ ਇਸ ਉਦੇਸ਼ ਦੀ ਪੂਰਤੀ ਕਰਦੇ ਆ ਰਹੇ ਹਨ, ਪਰ ਹੁਣ ਇਹ ਮਹਿਸੂਸ ਕੀਤਾ ਗਿਆ ਹੈ ਕਿ ਕਤਾਰ ਵਿਚਲੇ ਆਖ਼ਰੀ ਵਿਅਕਤੀ ਤੱਕ ਪਹੁੰਚ ਕਰ ਕੇ ਹੋਰ ਲਾਭਪਾਤਰੀਆਂ ਨੂੰ ਜੋੜਨ ਵਿੱਚ ਅਜਿਹੀ ਸੰਸਥਾ ਮਦਦਗਾਰ ਸਾਬਤ ਹੋ ਸਕਦੀ ਹੈ।
ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਬੋਰਡ ਵੱਲੋਂ ਚਲਾਈ ਜਾ ਰਹੀ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵਰਗੀ ਲਾਹੇਵੰਦ ਸਕੀਮ ਦੀ ਉਦਾਹਰਨ ਦਿੰਦਿਆਂ ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਸਕੀਮ ਵਿੱਚ ਰਜਿਸਟਰਡ ਕਾਮਿਆਂ ਲਈ ਅਸੀਮਤ ਵਿੱਤੀ ਲਾਭ ਹਨ ਪ੍ਰੰਤੂ ਜਾਗਰੂਕਤਾ ਦੀ ਘਾਟ ਕਾਰਨ ਇਨ੍ਹਾਂ ’ਚੋਂ ਅਜੇ ਵੀ ਕਾਫ਼ੀ ਲੋਕ ਲਾਭ ਲੈਣ ਤੋਂ ਵਾਂਝੇ ਹਨ।

Advertisement

Advertisement
Advertisement
Author Image

Advertisement