ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਆ ਵਿੱਚ ਨਵੇਂ ਸਾਲ ਦਾ ਸਵਾਗਤ

07:15 AM Jan 02, 2024 IST
ਓਪੇਰਾ ਹਾਊਸ ਨੇੜੇ ਨਵੇਂ ਵਰ੍ਹੇ ਮੌਕੇ ਕੀਤੀ ਆਤਿਸ਼ਬਾਜ਼ੀ ਦਾ ਦ੍ਰਿਸ਼। -ਫੋਟੋ: ਪੀਟੀਆਈ

ਹਰਜੀਤ ਲਸਾੜਾ
ਬ੍ਰਿਸਬਨ, 1 ਜਨਵਰੀ
ਨਵੇਂ ਸਾਲ 2024 ਦੀ ਆਮਦ ਮੌਕੇ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਸ਼ਨ ਮਨਾਏ ਗਏ। ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਦੇ ਸਾਊਥ ਬੈਂਕ ਇਲਾਕੇ ਵਿੱਚ ਤਕਰੀਬਨ 85,000 ਤੋਂ ਵੱਧ ਲੋਕਾਂ ਨੇ ਆਤਿਸ਼ਬਾਜ਼ੀ ਦੇਖੀ। ਇਸੇ ਤਰ੍ਹਾਂ ਕੇਨਜ਼ ਦੇ ਉੱਤਰ ਤੋਂ ਲੈ ਕੇ ਗੋਲਡ ਕੋਸਟ ਸ਼ਹਿਰ ਤੱਕ ਪੂਰੀ ਰਾਤ 105 ਤੋਂ ਵੱਧ ਥਾਵਾਂ ’ਤੇ ਆਤਿਸ਼ਬਾਜ਼ੀ ਕੀਤੀ ਗਈ। ਸਿਡਨੀ ਦੇ ਓਪੇਰਾ ਹਾਊਸ ਨੇੜੇ ਆਤਿਸ਼ਬਾਜ਼ੀ ਦੇਖਣ ਵਾਲਿਆਂ ਦੀ ਭੀੜ ਲੱਗੀ ਰਹੀ। ਰਾਜਧਾਨੀ ਕੈਨਬਰਾ ਵਿੱਚ ਹਜ਼ਾਰਾਂ ਲੋਕ ਬਰਲੇ ਗ੍ਰਿਫਿਨ ਝੀਲ ਦੇ ਆਲੇ-ਦੁਆਲੇ ਨਵੇਂ ਸਾਲ ਦੇ ਸਵਾਗਤ ਲਈ ਇਕੱਠੇ ਹੋਏ। ਹੋਬਾਰਟ ਵਿੱਚ ਵੀ ਭਾਰੀ ਇਕੱਠ ਨੇ ਗਰਮੀਆਂ ਦੇ ਤਿਓਹਾਰ ਲਈ ਵਾਟਰਫਰੰਟ ਵੱਲ ਰੁਖ ਕੀਤਾ। ਐਡੀਲੇਡ ਵਿੱਚ ਨਵੇਂ ਸਾਲ ਦੇ ਸਵਾਗਤ ਲਈ ਲੋਕ ਸੀਬੀਡੀ ਨੇੜੇ ਐਲਡਰ ਪਾਰਕ ਵਿੱਚ ਪਹੁੰਚੇ। ਕੋਵਿਡ-19 ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਟੋਰੇਨਸ/ਕੈਰਾਵੀਰਾ ਪੈਰੀ ਨਦੀ ਦੇ ਕਿਨਾਰੇ ਆਤਿਸ਼ਬਾਜ਼ੀ ਕੀਤੀ ਗਈ।

Advertisement

Advertisement