For the best experience, open
https://m.punjabitribuneonline.com
on your mobile browser.
Advertisement

ਕਾਦੀਆਂ ’ਚ ਪੈਦਲ ਯਾਤਰਾ ਦਾ ਸਵਾਗਤ

07:15 AM Mar 04, 2024 IST
ਕਾਦੀਆਂ ’ਚ ਪੈਦਲ ਯਾਤਰਾ ਦਾ ਸਵਾਗਤ
ਪੈਦਲ ਯਾਤਰਾ ਮੌਕੇ ਸਵਾਗਤ ਕਰਦੇ ਹੋਏ ਪ੍ਰਬੰਧਕ। -ਫੋਟੋ: ਕਾਦੀਆਂ
Advertisement

ਕਾਦੀਆਂ

Advertisement

ਡੇਰਾ ਬਾਬਾ ਨਾਨਕ ਸਥਿਤ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਖੰਡਿਆਲਾ ਸੈਣੀਆਂ ਤੋਂ ਪੈਦਲ ਚੱਲੀ ਯਾਤਰਾ (ਸੰਗ) ਦਾ ਅੱਜ ਸਵੇਰੇ ਕਾਦੀਆਂ ਪਹੁੰਚਣ ’ਤੇ ਜਬਰਦਸਤ ਸਵਾਗਤ ਕੀਤਾ ਗਿਆ। ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਜਦੋਂ ਜਥੇਦਾਰ ਬਾਬਾ ਰਣਧੀਰ ਸਿੰਘ ਕਾਦੀਆਂ ਪਹੁੰਚੇ ਤਾਂ ਐੱਸਜੀਪੀਸੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਫੁੱਲਾਂ ਦੀ ਵਰਖਾ ਕਰ ਕੇ ਅਤੇ ਸਿਰੋਪਾਓ, ਦੁਸ਼ਾਲਾ ਤੇ ਸ੍ਰੀ ਸਾਹਿਬ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚਾਹ-ਪਕੌੜਿਆਂ, ਫ਼ਲਾਂ ਤੇ ਮਠਿਆਈਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਸੰਗਤਾਂ ਪੈਦਲ ਆਪਣੀਆਂ ਮੰਨਤਾਂ ਮੰਨ ਕੇ ਡੇਰਾ ਬਾਬਾ ਨਾਨਕ ਜਾ ਰਹੀਆਂ ਸਨ। ਜਿਨ੍ਹਾਂ ਦੀਆਂ ਮੰਗਤਾਂ ਪੂਰੀ ਹੋ ਗਈਆਂ ਸਨ, ਉਹ ਲੋਕ ਵੀ ਪੈਦਲ ਸ਼ੁਕਰਾਨੇ ਵਜੋਂ ਡੇਰਾ ਬਾਬਾ ਨਾਨਕ ਜਾ ਰਹੇ ਸਨ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×