For the best experience, open
https://m.punjabitribuneonline.com
on your mobile browser.
Advertisement

ਪਹਿਲਵਾਨ ਨਵਜੋਤ ਦਾ ਪਿੰਡ ਪਹੁੰਚਣ ’ਤੇ ਸਵਾਗਤ

07:14 AM Mar 15, 2024 IST
ਪਹਿਲਵਾਨ ਨਵਜੋਤ ਦਾ ਪਿੰਡ ਪਹੁੰਚਣ ’ਤੇ ਸਵਾਗਤ
ਪਹਿਲਵਾਨ ਨਵਜੋਤ ਕੌਰ ਦਾ ਸਵਾਗਤ ਕਰਦੇ ਹੋਏ ਪਤਵੰਤੇ।
Advertisement

ਨਿਹਾਲ ਸਿੰਘ ਵਾਲਾ: ਕੌਮਾਂਤਰੀ ਪਹਿਲਵਾਨ ਨਵਜੋਤ ਕੌਰ ਦਾ ਬੀਐੱਸਐੱਫ ਦੀ ਟ੍ਰੇਨਿੰਗ ਪੂਰੀ ਹੋਣ ਪਿੱਛੋਂ ਪਿੰਡ ਪੁੱਜਣ ’ਤੇ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਉਹ ਭਲਵਾਨੀ ਦੇ ਆਧਾਰ ’ਤੇ ਹੀ ਭਰਤੀ ਹੋਈ ਸੀ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮੁਬਾਰਕ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੇ ਮਾਣ ਸਨਮਾਨ ਲਈ ਸੂਬਾ ਸਰਕਾਰ ਦ੍ਰਿੜ ਹੈ। ਅਖਾੜਾ ਪ੍ਰਧਾਨ ਡਾ. ਹਰਗੁਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਪੇ ਆਪਣੀਆਂ ਬੇਟੀਆਂ ਨੂੰ ਖੇਡਣ ਅਤੇ ਪੜ੍ਹਨ ਦੇ ਪੂਰੇ ਮੌਕੇ ਮੁਹੱਈਆ ਕਰਵਾਉਣ। ਇਸ ਮੌਕੇ ਕਰਨਲ ਜਗਤਾਰ ਸਿੰਘ ਮੁਲਤਾਨੀ, ਨਵੀਨ ਤਾਇਲ, ਸੁਖਪਾਲ ਸਿੰਘ ਘੋਲੀਆ, ਡਾ. ਗੁਰਮੇਲ ਸਿੰਘ ਮਾਛੀਕੇ, ਮਾ. ਜੁਗਿੰਦਰ ਸਿੰਘ ਡੀਪੀ, ਕੋਚ ਹਰਭਜਨ ਭਜੀ, ਕੋਚ ਸੁਖੀ ਭਾਗੀ ਕੇ, ਡਾ. ਫਕੀਰ ਮੁਹੰਮਦ, ਪਹਿਲਵਾਨ ਤੇ ਅਖਾੜਾ ਸਰਪ੍ਰਸਤ ਅਮਰਜੀਤ ਸਿੰਘ ਗੋਧ, ਡਾ. ਸ਼ਿਵਦੇਵ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×