ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿੰਦ-ਪਾਕਿ ਦੋਸਤੀ ਤੇ ਸ਼ਾਂਤੀ ਦਾ ਪੈਗ਼ਾਮ ਲੈ ਕੇ ਚੱਲੇ ਮਾਰਚ ਦਾ ਸਵਾਗਤ

07:48 AM Aug 12, 2024 IST
ਹਿੰਦ-ਪਾਕਿ ਦੋਸਤੀ ਤੇ ਸ਼ਾਂਤੀ ਦਾ ਪੈਗ਼ਾਮ ਮਾਰਚ ਦੇ ਅਹੁਦੇਦਾਰ ਪ੍ਰਬੰਧਕਾਂ ਨਾਲ। -ਫੋਟੋ: ਸੂਦ

ਪੱਤਰ ਪ੍ਰੇਰਕ
ਹੰਢਿਆਇਆ, 11 ਅਗਸਤ
ਸਭਿਆਚਾਰ ਚੇਤਨਾ ਮੰਚ (ਰਜਿ.) ਮਾਨਸਾ ਤੋਂ ਸ਼ੁਰੂ ਹੋਇਆ ਹਿੰਦ ਪਾਕਿ ਦੋਸਤੀ ਅਤੇ ਸ਼ਾਂਤੀ ਦਾ ਪੈਗਾਮ ਲੈ ਕੇ ਚੱਲੇ ਮਾਰਚ ਦਾ ਮੁਸਲਿਮ ਫਰੰਟ ਪੰਜਾਬ (ਰਜਿ.) ਅਤੇ ਹੰਢਿਆਇਆ ਦੇ ਮੁਸਲਿਮ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੈਗਾਸਾਸੇ ਐਵਾਰਡੀ ਡਾ. ਸੰਦੀਪ ਪਾਂਡੇ ਲਖਨਊ ਸੋਸ਼ਲਿਸਟ ਇੰਡੀਆ ਪਾਰਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਕੌਰੀਡੋਰ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਥਾਂ ਆਧਾਰ ਕਾਰਡ ਹੀ ਪਛਾਣ ਵਜੋਂ ਲਿਆ ਜਾਵੇ। 20 ਅਮਰੀਕੀ ਡਾਲਰ ਦੀ ਫੀਸ ਮੁਆਫ ਕੀਤੀ ਜਾਵੇ। ਜਿਵੇਂ ਗੁਜਰਾਤ ਬਾਰਡਰ ਲਈ ਹਿੰਦ-ਪਾਕਿ ਵਪਾਰ ਹੋ ਰਿਹਾ ਹੈ, ਉਸੇ ਤਰ੍ਹਾਂ ਵਾਹਗਾ-ਅਟਾਰੀ ਅਤੇ ਪੰਜਾਬ ਦੇ ਹੋਰ ਬਾਰਡਰ ਵੀ ਖੋਲ੍ਹੇ ਜਾਣ। ਸੂਬਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਹੰਸ ਰਾਜ ਮੋਫਰ ਨੇ ਕਿਹਾ ਕਿ 20-22 ਸਾਲਾਂ ਤੋਂ ਹਿੰਦ-ਪਾਕਿ ਦੀ ਸ਼ਾਂਤੀ ਵਾਰਤਾ ਰੁਕੀ ਹੋਈ ਹੈ, ਉਸ ਨੂੰ ਬਹਾਲ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਮਾਰਚ 14 ਅਗਸਤ ਨੂੰ ਅਟਾਰੀ-ਵਾਹਗਾ ਬਾਰਡਰ ’ਤੇ ਪੁੱਜੇਗਾ। ਮੁਸਲਿਮ ਸਿੱਖ ਫਰੰਟ ਜ਼ਿਲ੍ਹਾ ਬਰਨਾਲਾ ਦੇ ਸਰਪ੍ਰਸਤ ਗੁਰਮੇਲ ਖਾਨ ਭੱਠਲ, ਸੁਖਵਿੰਦਰ ਖ਼ਾਨ, ਬਿੱਟੂ ਖਾਨ, ਫ਼ਿਰੋਜ਼ ਖਾਨ, ਜਗਸੀਰ ਖਾਨ, ਸੁਲੇਮਾਨ ਖਾਨ, ਅਸਲਮ ਖਾਨ ਨੇ ਡਾ. ਸੰਦੀਪ ਪਾਂਡੇ, ਹੰਸ ਰਾਜ ਮੋਫਰ, ਹਰਿੰਦਰ ਮਾਨਸਾਹੀਆ ਕੌਮੀ ਮੀਤ ਪ੍ਰਧਾਨ, ਓਮ ਸਿੰਘ ਸਟਿਆਣਾ ਸੂਬਾ ਪ੍ਰਧਾਨ ਸੋਸ਼ਲ ਪਾਰਟੀ ਇੰਡੀਆ, ਬਲਰਾਜ ਸਿੰਘ ਨੰਗਲ ਸੂਬਾ ਜਨਰਲ ਸਕੱਤਰ, ਸਰਬਜੀਤ ਕੋਮਲ, ਮੇਘ ਰਾਜ ਰੱਲਾ ਪ੍ਰਧਾਨ ਤਰਕਸ਼ੀਲ ਸੁਸਾਇਟੀ ਭਾਰਤ, ਓਮ ਪ੍ਰਕਾਸ਼ ਰਿਟਾ ਪੀਸੀਐੱਸ, ਸੁਨੀਤਾ ਸ਼ਰਮਾ, ਰਜਿੰਦਰ ਕੌਰ ਦਾਨੀ ਦਾ ਸਨਮਾਨ ਕੀਤਾ। ਇਸ ਮੌਕੇ ਸਿਤਾਰ ਖਾਨ, ਅਸ਼ਰਫ ਖਾਨ, ਰਵੀ ਖ਼ਾਨ, ਕਰਮਦੀਨ, ਅਮਜ਼ਦ ਖਾਨ, ਇਕਬਾਲ ਖਾਨ, ਅਨਵਰ ਖਾਲ, ਹਾਜੀ ਸਲੀਮ ਖਾਨ, ਬਲਵਿੰਦਰ ਸਿੰਘ ਹਾਜ਼ਰ ਸਨ।

Advertisement

Advertisement