ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਰਲਿਲ ਖੇਡਾਂ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਪਰਤੀ ਪ੍ਰਿਯਾ ਦਾ ਸਵਾਗਤ

10:18 AM Jul 01, 2023 IST
ਪ੍ਰਿਯਾ ਦਾ ਮੂੰਹ ਮਿੱਠਾ ਕਰਵਾ ਕੇ ਸਵਾਗਤ ਕਰਦੇ ਹੋਏ ਡੀਸੀ ਡਾ. ਪ੍ਰੀਤੀ ਯਾਦਵ। -ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ
ਰੂਪਨਗਰ, 30 ਜੂਨ
17 ਤੋਂ 25 ਜੂਨ ਤੱਕ ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਹੋਈ ਵਿਸ਼ਵ ਸਮਰ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਪਰਤੀ ਬਾਸਕਟਬਾਲ ਖਿਡਾਰਨ ਪ੍ਰਿਯਾ ਦਾ ਰੂਪਨਗਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ।
ਅੰਬੂਜਾ ਸੀਮਿੰਟ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਪਿੰਡ ਸਲੌਰਾ ਵਿੱਚ ਚਲਾਏ ਜਾ ਰਹੇ ਅੰਬੂਜਾ ਮਨੋਵਿਕਾਸ ਕੇਂਦਰ ਦੀ ਬਾਸਕਟਬਾਲ ਖਿਡਾਰਨ ਪ੍ਰਿਯਾ ਦੇ ਸਵਾਗਤ ਲਈ ਅੱਜ ਇੱਥੇ ਵਿਕਾਸ ਕੇਂਦਰ ‌ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਤੋਂ ਇਲਾਵਾ ਅੰਬੂਜਾ ਸੀਮਿੰਟ ਯੂਨਿਟ ਦਬੁਰਜੀ ਦੇ ਐੱਚ.ਆਰ. ਹੈੱਡ ਰਿਤੇਸ਼ ਜੈਨ, ਅੰਬੂਜਾ ਸੀਮਿੰਟ ਫਾਊਂਡੇਸ਼ਨ ਦਬੁਰਜੀ ਦੇ ਮੁਖੀ ਵਿਸ਼ਨੂੰ ਤ੍ਰਿਵੇਦੀ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਖਿਡਾਰਨ ਦਾ ਮੂੰਹ ਮਿੱਠਾ ਕਰਵਾ ਕੇ ਉਸ ਦਾ ਸਵਾਗਤ ਕਰਦਿਆਂ ਖਿਡਾਰਨ ਪ੍ਰਿਯਾ ਨੂੰ ਮੁਬਾਰਕਬਾਦ ਦਿੱਤੀ।

Advertisement

Advertisement
Tags :
ਸਵਾਗਤਖੇਡਾਂਚਾਂਦੀਜਿੱਤਤਗ਼ਮਾਪਰਤੀਪ੍ਰਿਯਾਬਰਲਿਲ
Advertisement