For the best experience, open
https://m.punjabitribuneonline.com
on your mobile browser.
Advertisement

ਓਲੰਪੀਅਨ ਨਿਸ਼ਾਨੇਬਾਜ਼ਾਂ ਤੋਮਰ ਤੇ ਸਿਫ਼ਤ ਸਮਰਾ ਦਾ ਸਵਾਗਤ

10:22 AM Aug 28, 2024 IST
ਓਲੰਪੀਅਨ ਨਿਸ਼ਾਨੇਬਾਜ਼ਾਂ ਤੋਮਰ ਤੇ ਸਿਫ਼ਤ ਸਮਰਾ ਦਾ ਸਵਾਗਤ
ਨਿਸ਼ਾਨੇਬਾਜ਼ ਏਪੀਐੱਸ ਤੋਮਰ ਤੇ ਸਿਫ਼ਤ ਕੌਰ ਸਮਰਾ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 27 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਨਿਸ਼ਾਨੇਬਾਜ਼ਾਂ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਸਿਫ਼ਤ ਕੌਰ ਸਮਰਾ ਜਿਨ੍ਹਾਂ ਨੇ ਨਿਸ਼ਾਨੇਬਾਜ਼ੀ ਲਈ ਪੈਰਿਸ ਓਲੰਪਿਕ 2024 ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ, ਦਾ ਵਾਪਸ ਪੁੱਜਣ ’ਤੇ ਸਵਾਗਤ ਕੀਤਾ ਹੈ। ਦੋਵੇਂ ਨਿਸ਼ਾਨੇਬਾਜ਼ ਇੱਥੇ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।
ਨਿਸ਼ਾਨੇਬਾਜ਼ਾਂ ਦਾ ਕੈਂਪਸ ਵਿੱਚ ਪੁੱਜਣ ’ਤੇ ਉਪ ਕੁਲਪਤੀ ਪ੍ਰੋ. (ਡਾ) ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ (ਡਾ) ਕੇਐਸ ਕਾਹਲੋਂ, ਡੀਨ ਵਿਦਿਆਰਥੀ ਭਲਾਈ ਪ੍ਰੋ (ਡਾ) ਪ੍ਰੀਤ ਮੋਹਿੰਦਰ ਸਿੰਘ ਬੇਦੀ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ, ਡਾ. ਅਮਨਦੀਪ ਸਿੰਘ ਤੇ ਇੰਚਾਰਜ ਸਪੋਰਟਸ ਡਾ. ਕੰਵਰਮਨਦੀਪ ਸਿੰਘ ਨੇ ਸਵਾਗਤ ਕੀਤਾ। ਇਸ ਮੌਕੇ ਸ਼ੂਟਿੰਗ ਕੋਚ ਰਾਜਵਿੰਦਰ ਕੌਰ ਵੀ ਸ਼ਾਮਲ ਸਨ। ਉਨ੍ਹਾਂ ਨੇ ਕੌਮਾਂਤਰੀ ਮੰਚ ’ਤੇ ਦੇਸ਼ ਤੇ ਯੂਨੀਵਰਸਿਟੀ ਦੀ ਨੁਮਾਇੰਦਗੀ ਲਈ ਦੋਵਾਂ ਓਲੰਪੀਅਨਾਂ ਨੂੰ ਵਧਾਈ ਦਿੱਤੀ। ਉਪ ਕੁਲਪਤੀ ਪ੍ਰੋ. (ਡਾ) ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਸਿਫਤ ਕੌਰ ਸਮਰਾ ਨੇ ਪੈਰਿਸ ਓਲੰਪਿਕ ਪ੍ਰਤਿਭਾ, ਸਮਰਪਣ ਅਤੇ ਖੇਡ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਦੋਵਾਂ ਦੀ ਸ਼ਮੂਲੀਅਤ ਨਾ ਸਿਰਫ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਸਗੋਂ ਖੇਡ ਪ੍ਰਤਿਭਾ ਨੂੰ ਉਭਾਰਨ ਵਿੱਚ ਯੂਨੀਵਰਸਿਟੀ ਦੇ ਅਹਿਮ ਯੋਗਦਾਨ ਨੂੰ ਵੀ ਉਜਾਗਰ ਕਰਦੀ ਹੈ।

Advertisement
Advertisement
Author Image

Advertisement