ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਲਬੀਰ ਜ਼ੀਰਾ ਵੱਲੋਂ ਹਾਈ ਕੋਰਟ ਦੇ ਚੋਣਾਂ ’ਤੇ ਰੋਕ ਲਾਉਣ ਦੇ ਫ਼ੈਸਲੇ ਦਾ ਸਵਾਗਤ

10:35 AM Oct 11, 2024 IST

ਪੱਤਰ ਪ੍ਰੇਰਕ
ਜ਼ੀਰਾ, 10 ਅਕਤੂਬਰ
ਪਿਛਲੇ ਦਿਨੀਂ ਹਲਕਾ ਜ਼ੀਰਾ ਵਿੱਚ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ ਝੜਪਾਂ ਹੋਣ, ਗੋਲੀ ਚੱਲਣ, ਕਾਂਗਰਸੀ ਉਮੀਦਵਾਰਾਂ ਦੀਆਂ ਫਾਈਲਾਂ ਪਾੜੇ ਜਾਣ, ਐੱਨਓਸੀ ਨੂੰ ਲੈ ਕੇ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾਣ ’ਤੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਾਈ ਗਈ ਸੀ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਲ੍ਹ ਵੱਡਾ ਫ਼ੈਸਲਾ ਸੁਣਾਉਂਦਿਆਂ ਆਖਿਆ ਹੈ ਕਿ ਜਿਹੜੀਆਂ ਥਾਵਾਂ ’ਤੇ ਵਿਵਾਦ ਸਾਹਮਣੇ ਆਏ ਹਨ, ਉਥੇ ਚੋਣ ਨਹੀਂ ਹੋਵੇਗੀ। ਇਨ੍ਹਾਂ ਵਿਚ ਜ਼ੀਰਾ ਦੀਆਂ 22 ਪੰਚਾਇਤਾਂ ਸ਼ਾਮਲ ਹਨ। ਇਸ ਮਾਮਲੇ ਵਿਚ ਅਗਲੀ ਸੁਣਵਾਈ 14 ਤਾਰੀਖ਼ ਨੂੰ ਹੋਵੇਗੀ। ਅਦਾਲਤ ਦਾ ਧੰਨਵਾਦ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਰੱਦ ਕੀਤੀਆਂ 250 ਪਿੰਡਾਂ ਦੀਆਂ ਚੋਣਾਂ ਵਿਚ ਹਲਕਾ ਜ਼ੀਰਾ ਦੇ ਪਿੰਡ ਗੋਗੋਆਣੀ, ਵਾੜਾ ਪਹੁਵਿੰਡ, ਕਮਾਲਗੜ੍ਹ ਖ਼ੁਰਦ, ਛੂਛਕ ਵਿੰਡ, ਭੜਾਣਾ, ਕੋਠੇ ਅੰਬਰਹਰ, ਤਲਵੰਡੀ ਜੱਲੇ ਖਾਂ, ਲੌਂਗੋਦੇਵਾ, ਰਟੌਲ ਰੋਹੀ, ਸਨ੍ਹੇਰ, ਬੰਡਾਲਾ ਪੁਰਾਣਾ ਬੋਗੇਵਾਲਾ ਆਦਿ 22 ਪਿੰਡਾਂ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਹਰ ਮੁਹਾਜ਼ ਤ’ੇ ਫੇਲ੍ਹ ਸਾਬਤ ਹੋਈ ਹੈ ਅਤੇ ‘ਆਪ’ ਸਰਕਾਰ ਦੇ ਕਾਰਜਕਾਲ ’ਚ ਲੋਕਤੰਤਰ ਦਾ ਸ਼ਰੇਆਮ ਘਾਣ ਹੋਇਆ ਹੈ।

Advertisement

Advertisement