ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੀਪਕ ਲੁਬਾਣਾ ਦਾ ਯੂਥ ਕਾਂਗਰਸ ਪ੍ਰਧਾਨ ਬਣਨ ’ਤੇ ਸਵਾਗਤ

06:26 AM Oct 07, 2024 IST
ਯੂਥ ਕਾਂਗਰਸ ਦੇ ਚੁਣੇ ਹੋਏ ਅਹੁਦੇਦਾਰ ਇਕਜੁੱਟਤਾ ਜ਼ਾਹਿਰ ਕਰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਕਤੂਬਰ
ਚੰਡੀਗੜ੍ਹ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਦੀਪਕ ਲੁਬਾਣਾ ਜੇਤੂ ਰਹੇ ਹਨ। ਇਸ ਤੋਂ ਬਾਅਦ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਉਦੈਭਾਨ ਨੇ ਅੱਜ ਦੀਪਕ ਲੁਬਾਣਾ ਨੂੰ ਅਧਿਕਾਰਤ ਤੌਰ ’ਤੇ ਚੰਡੀਗੜ੍ਹ ਯੂਥ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ ਹੈ ਜਦੋਂਕਿ ਸਚਿਨ ਗਾਲਵ ਤੇ ਪ੍ਰੀਤਰਾਜ ਸਿੰਘ ਕੰਗ ਨੂੰ ਯੂਥ ਕਾਂਗਰਸ ਦਾ ਮੀਤ ਪ੍ਰਧਾਨ ਲਗਾਇਆ ਗਿਆ ਹੈ। ਦੀਪਕ ਲੁਬਾਣਾ ਦਾ ਅੱਜ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਸ਼ਹਿਰ ਵਿੱਚੋਂ ਕਾਰ ਰੈਲੀ ਕੱਢੀ ਗਈ। ਇਸ ਤੋਂ ਬਾਅਦ ਦੀਪਕ ਲੁਬਾਣਾ ਆਪਣੇ ਸਾਥੀਆਂ ਸਣੇ ਸੈਕਟਰ-35 ਸਥਿਤ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਪਹੁੰਚੇ। ਇੱਥੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਕੌਂਸਲਰ ਗੁਰਪ੍ਰੀਤ ਗਾਬੀ ਤੇ ਹੋਰਨਾਂ ਪਾਰਟੀ ਵਰਕਰਾਂ ਨੇ ਲੁਬਾਣਾ ਦਾ ਸਨਮਾਨ ਕੀਤਾ। ਸ੍ਰੀ ਲੱਕੀ ਨੇ ਆਸ ਜਤਾਈ ਕਿ ਅਗਾਮੀ ਨਿਗਮ ਚੋਣਾਂ ਵਿੱਚ ਦੀਪਕ ਲੁਬਾਣਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਮਜ਼ਬੂਤੀ ਨਾਲ ਕੰਮ ਕਰੇਗੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਦੀਪਕ ਲੁਬਾਣਾ ਦੇ ਪ੍ਰਧਾਨ ਬਣਨ ਨਾਲ ਚੰਡੀਗੜ੍ਹ ਵਿੱਚ ਪਾਰਟੀ ਦੀ ਨੀਂਹ ਹੋਰ ਮਜ਼ਬੂਤ ਹੋਈ ਹੈ। ਦੱਸਣਯੋਗ ਹੈ ਕਿ ਦੀਪਕ ਕੁਮਾਰ ਨੂੰ 11259, ਸਚਿਨ ਗਾਲਵ ਨੂੰ 10573 ਅਤੇ ਪ੍ਰੀਤਰਾਜ ਸਿੰਘ ਕੰਗ ਨੂੰ 2297 ਵੋਟਾਂ ਪਈਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਰਨਾਂ ਅਹੁਦਿਆਂ ਦੇ ਆਏ ਨਤੀਜਿਆਂ ਵਿੱਚ ਅਤਿੰਦਰਜੀਤ ਸਿੰਘ ਰੋਬੀ, ਕਰੁਨਾ, ਸੁਖਦੇਵ ਸਿੰਘ ਰਾਮਗੜ੍ਹੀਆ, ਭਾਨੂੰ ਪ੍ਰਿਆ ਅਤੇ ਸੰਜੀਵ ਕੁਮਾਰ ਦੀ ਚੋਣ ਮੀਤ ਪ੍ਰਧਾਨ ਵਜੋਂ ਕੀਤੀ ਗਈ ਹੈ। ਇਨ੍ਹਾਂ ਚੋਣਾਂ ਦੌਰਾਨ ਸੰਦੀਪ, ਅਕਾਸ਼ ਰਾਣਾ, ਕਪਿਲ ਚੌਪੜਾ, ਪਾਰੁਲ, ਆਸ਼ੂ, ਵਿਕਰਮ ਸਿੰਘ, ਰਿਆਜ਼, ਸੁਖਦੇਵ ਸਿੰਘ, ਵਿਸ਼ਾਲ, ਦੀਪਕ, ਯਤਿਨ ਮਹਿਤਾ, ਮਾਧਵੀ ਦੂਬੇ, ਆਸਿਫ਼ ਘਈ, ਲਵਲੀ ਸਿੰਘ, ਮੁਹੰਮਦ ਮਨਜ਼ੂਰ, ਸੁਨੀਲ ਯਾਦਵ, ਹਰਸਿਮਰਨ, ਖੁਸ਼ਬੂ, ਡਾ. ਅਰਦਾਸ ਸੰਧੂ, ਰਮਨ ਅਤੇ ਸ਼ੂਭਮ ਦੀ ਚੋਣ ਜਨਰਲ ਸਕੱਤਰ ਵਜੋਂ ਕੀਤੀ ਗਈ ਹੈ।

Advertisement

Advertisement