For the best experience, open
https://m.punjabitribuneonline.com
on your mobile browser.
Advertisement

ਕੌਮਾਂਤਰੀ ਮੁਕਾਬਲੇ ’ਚ ਤਗ਼ਮੇ ਜਿੱਤਣ ਵਾਲੇ ਦਪਿੰਦਰ ਦਾ ਸਵਾਗਤ

07:58 AM Jul 04, 2023 IST
ਕੌਮਾਂਤਰੀ ਮੁਕਾਬਲੇ ’ਚ ਤਗ਼ਮੇ ਜਿੱਤਣ ਵਾਲੇ ਦਪਿੰਦਰ ਦਾ ਸਵਾਗਤ
ਤਗ਼ਮਾ ਜਿੱਤਣ ਉਪਰੰਤ ਝੰਡਾ ਲਹਿਰਾਉਂਦਾ ਹੋਇਆ ਦਪਿੰਦਰ ਸਿੰਘ। -ਫੋਟੋ: ਮੱਟਰਾਂ
Advertisement

ਭਵਾਨੀਗੜ੍ਹ: ਇੱਥੋਂ ਦੇ ਅਥਲੀਟ ਦਪਿੰਦਰ ਸਿੰਘ ਨੇ ਕਿਰਗਿਸਤਾਨ ਵਿੱਚ ਹੋਈ ਪਾਵਰ ਲਿਫਟਿੰਗ ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਮੈਡਲ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਦੁਨੀਆਂ ਦੇ 18 ਦੇਸ਼ਾਂ ਦੇ ਕਰੀਬ 1500 ਖਿਡਾਰੀਆਂ ਨੇ ਹਿੱਸਾ ਲਿਆ। ਦਪਿੰਦਰ ਸਿੰਘ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਨੇ 82.5 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ। ਦਪਿੰਦਰ ਸਿੰਘ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਵਰਗਾਂ ਵਿਚੋਂ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਭਵਾਨੀਗੜ੍ਹ ਪਹੁੰਚਣ ਤੇ ਦਪਿੰਦਰ ਦਾ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦਪਿੰਦਰ ਸਿੰਘ ਨੇ ਜਿੱਤ ਦਾ ਸਿਹਰਾ ਆਪਣੇ ਕੋਚ ਕਰਮਜੀਤ ਸਿੰਘ ਕਰਮਾ ਪਟਿਆਲਾ ਨੂੰ ਦਿੱਤਾ। -ਪੱਤਰ ਪ੍ਰੇਰਕ

Advertisement

Advertisement
Tags :
Author Image

Advertisement
Advertisement
×