ਵੇਟਲਿਫਟਿੰਗ: ਲਾਇਲਪੁਰ ਕਾਲਜ ਨੇ ਦੋ ਤਗ਼ਮੇ ਜਿੱਤੇ
06:20 AM Jan 23, 2025 IST
Advertisement
ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਬੈਚਲਰ ਆਫ ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਭਾਗ ਪਹਿਲਾ ਦੇ ਖਿਡਾਰੀ ਵਿਦਿਆਰਥੀ ਧਰਮ ਰਾਜ ਨੇ ਨੌਰਥ/ਈਸਟ ਯੂਨੀਵਰਸਿਟੀ ਦੇ ਵੇਟ ਲਿਫਟਿੰਗ ਮੁਕਾਬਲੇ ਵਿੱਚੋਂ ਚਾਂਦੀ ਅਤੇ ਆਲ ਇੰਡੀਆ ਇੰਟਰ ’ਵਰਸਿਟੀ ਮੁਕਾਬਲੇ ਵਿੱਚੋਂ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਸ ਮੌਕੇ ਕਾਲਜ ਦੀ ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਸਪੋਰਟਸ ਵਿਭਾਗ ਦੇ ਸਟਾਫ ਮੈਂਬਰਾਂ ਅਤੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਪ੍ਰਾਪਤੀ ’ਤੇ ਡਾ. ਰਛਪਾਲ ਸਿੰਘ, ਡੀਨ ਸਪੋਰਟਸ, ਵੇਟ ਲਿਫਟਿੰਗ ਦੇ ਕੋਚ ਸਰਬਜੀਤ ਸਿੰਘ, ਅਧਿਆਪਕਾਂ ਤੇ ਵਿਦਿਆਰਥੀ ਖਿਡਾਰੀ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਸਪੋਰਟਸ ਵਿਭਾਗ ਦੇ ਸਟਾਫ਼ ਮੈਂਬਰ ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰ ਪਾਲ, ਜਗਦੀਸ਼ ਸਿੰਘ ਅਤੇ ਅੰਮ੍ਰਿਤ ਲਾਲ ਸੈਣੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement