ਵੇਟਲਿਫਟਿੰਗ: ਚਾਨੂ ਦੀ ਪੈਰਿਸ ਓਲੰਪਿਕ ਵਿੱਚ ਜਗ੍ਹਾ ਪੱਕੀ
06:55 AM Apr 02, 2024 IST
Advertisement
ਫੁਕੇਟ, 1 ਅਪਰੈਲ
ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਇੱਥੇ ਆਈਡਬਲਿਊਐੱਫ ਵਿਸ਼ਵ ਕੱਪ ਵਿੱਚ ਔਰਤਾਂ ਦੇ 49 ਕਿਲੋ ਭਾਰ ਵਰਗ ਦੇ ਗਰੁੱਪ ਬੀ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਪੈਰਿਸ ਓਲੰਪਿਕ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੱਟ ਕਾਰਨ ਛੇ ਮਹੀਨੇ ਬਾਅਦ ਵਾਪਸੀ ਕਰਨ ਵਾਲੀ ਮੀਰਾਬਾਈ ਨੇ ਕੁੱਲ 184 ਕਿਲੋ (81 ਕਿਲੋ ਅਤੇ 103 ਕਿਲੋ) ਭਾਰ ਚੁੱਕਿਆ। ਇਹ ਪੈਰਿਸ ਓਲੰਪਿਕ ਲਈ ਆਖਰੀ ਅਤੇ ਲਾਜ਼ਮੀ ਕੁਆਲੀਫਾਇਰ ਟੂਰਨਾਮੈਂਟ ਹੈ। ਮੀਰਾਬਾਈ ਨੇ ਪੈਰਿਸ ਓਲੰਪਿਕ ਲਈ ਨਿਰਧਾਰਤ ਮਾਪਦੰਡ ਪੂਰਾ ਕਰ ਲਿਆ ਹੈ ਜਿਸ ਵਿੱਚ ਦੋ ਲਾਜ਼ਮੀ ਟੂਰਨਾਮੈਂਟਾਂ ਅਤੇ ਤਿੰਨ ਹੋਰ ਕੁਆਲੀਫਾਇਰ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਸ਼ਾਮਲ ਹੈ।
2017 ਦੀ ਵਿਸ਼ਵ ਚੈਂਪੀਅਨ ਮੀਰਾਬਾਈ ਇਸ ਵੇਲੇ ਮਹਿਲਾ 49 ਕਿਲੋ ਓਲੰਪਿਕ ਕੁਆਲੀਫਿਕੇਸ਼ਨ ਰੈਂਕਿੰਗ ਵਿੱਚ ਚੀਨ ਦੀ ਜੀਆਨ ਹੁਈਹੁਆ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਕੁਆਲੀਫਾਈ ਕਰਨ ਵਾਲੇ ਖਿਡਾਰੀਆਂ ਬਾਰੇ ਐਲਾਨ ਵਿਸ਼ਵ ਕੱਪ ਦੀ ਸਮਾਪਤੀ ਤੋਂ ਬਾਅਦ ਕੀਤਾ ਜਾਵੇਗਾ। -ਪੀਟੀਆਈ
Advertisement
Advertisement
Advertisement