ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸ਼ੋਰੀ ਲਾਲ ਸ਼ਰਮਾ ਦੇ ਘਰ ਵਿਆਹ ਵਰਗਾ ਮਾਹੌਲ

08:45 AM Jun 06, 2024 IST
ਕਿਸ਼ੋਰੀ ਲਾਲ ਸ਼ਰਮਾ ਦੀ ਜਿੱਤ ਦੀ ਖੁਸ਼ੀ ’ਚ ਜਸ਼ਨ ਮਨਾਉਂਦੇ ਹੋਏ ਪਰਿਵਾਰਕ ਮੈਂਬਰ ਤੇ ਹੋਰ। -ਫੋਟੋ: ਹਿਮਾਂਸ਼ੂ

ਗਗਨਦੀਪ ਅਰੋੜਾ
ਲੁਧਿਆਣਾ, 5 ਜੂਨ
ਲੁਧਿਆਣਾ ਦੇ ਕਿਸ਼ੋਰੀ ਲਾਲ ਸ਼ਰਮਾ ਨੇ ਅਮੇਠੀ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਮਾਤ ਕੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਗਾਂਧੀ ਪਰਿਵਾਰ ਦੇ ਸਭ ਤੋਂ ਕਰੀਬੀ ਕਿਸ਼ੋਰੀ ਲਾਲ ਸ਼ਰਮਾ ਪਿਛਲੇ 40 ਸਾਲਾਂ ਤੋਂ ਅਮੇਠੀ ਅਤੇ ਰਾਏ ਬਰੇਲੀ ’ਚ ਕਾਂਗਰਸ ਲਈ ਕੰਮ ਕਰ ਰਹੇ ਹਨ। ਲੋਕ ਸਭਾ ਚੋਣਾਂ ’ਚ ਕਿਸ਼ੋਰੀ ਲਾਲ ਸ਼ਰਮਾ ਨੂੰ ਭਾਜਪਾ ਦੀ ਦਿੱਗਜ ਨੇਤਾ ਸਮ੍ਰਿਤੀ ਇਰਾਨੀ ਦੇ ਵਿਰੁੱਧ ਕਾਂਗਰਸ ਨੇ ਟਿਕਟ ਦਿੱਤੀ ਸੀ ਤੇ ਕਿਸ਼ੋਰੀ ਲਾਲ ਨੇ ਸਮ੍ਰਿਤੀ ਨੂੰ ਕਰਾਰੀ ਹਾਰ ਦਿੱਤੀ ਹੈ। ਸਾਫ਼ ਹੈ ਕਿ ਕਿਸ਼ੋਰੀ ਦੀ ਜਿੱਤ ਅਮੇਠੀ ’ਚ ਹੋਈ ਤੇ ਖੁਸ਼ੀ ਲੁਧਿਆਣਾ ਦੇ ਲੋਕਾਂ ਨੇ ਮਨਾਈ। ਲੁਧਿਆਣਾ ਦੇ ਸ਼ਿਵਾ ਜੀ ਨਗਰ ਇਲਾਕੇ ’ਚ ਉਨ੍ਹਾਂ ਦੇ ਘਰ ਦੇ ਬਾਹਰ ਕਾਂਗਰਸੀਆਂ ਦੀ ਭੀੜ ਵੀ ਲੱਗੀ ਰਹੀ। ਕਿਸ਼ੋਰੀ ਲਾਲ ਸ਼ਰਮਾ ਦੇ ਨੇੜੇ ਸਾਥੀ ਕਲਿਆਣ ਗਾਂਧੀ ਨੇ ਦੱਸਿਆ ਕਿ ਕਿਸ਼ੋਰੀ ਲਾਲ ਸ਼ਰਮਾ ਦੀ ਵਫਾਦਾਰੀ ਦਾ ਇਨਾਮ ਪਹਿਲਾਂ ਕਾਂਗਰਸ ਨੇ ਟਿਕਟ ਦੇ ਕੇ ਦਿੱਤਾ ਤੇ ਫਿਰ ਅਮੇਠੀ ਦੇ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਵੋਟਾਂ ਪਾ ਕੇ ਇਨਾਮ ਦਿੱਤਾ।
ਕਿਸ਼ੋਰੀ ਲਾਲ ਦਾ ਜਨਮ ਗੜ੍ਹਸ਼ੰਕਰ ਦੇ ਪਿੰਡ ਭਵਾਨੀਪੁਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਾਲੇਰਕੋਟਲਾ ’ਚ ਬੇਕਰੀ ਦਾ ਵਪਾਰ ਕਰਦੇ ਸਨ, ਅੱਜ ਵੀ ਉਥੇ ਪਰਿਵਾਰ ਦਾ ਬੇਕਰੀ ਦਾ ਕੰਮ ਹੈ। ਉਨ੍ਹਾਂ ਨੇ ਸਕੂਲੀ ਸਿੱਖਿਆ ਸਿੱਖਿਆ ਮਾਲੇਰਕੋਟਲਾ ਤੋਂ ਹਾਸਲ ਕੀਤੀ, ਇਸ ਤੋਂ ਬਾਅਦ ਪਰਿਵਾਰ ਲੁਧਿਆਣਾ ਆ ਵੱਸਿਆ। ਇੱਥੇ ਕਿਸ਼ੋਰੀ ਨੇ ਐੱਸਡੀਪੀ ਸਕੂਲ ’ਚ ਦਾਖਲਾ ਲਿਆ। ਇੱਥੋਂ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਰੀਆ ਕਾਲਜ ’ਚ ਡਿਗਰੀ ਹਾਸਲ ਕੀਤੀ। ਕਿਸ਼ੋਰੀ ਦੇ ਪਰਿਵਾਰ ਦਾ ਕੋਈ ਮੈਂਬਰ ਰਾਜਨੀਤੀ ’ਚ ਨਹੀਂ ਸੀ, ਪਰ ਛੋਟੇ ਹੁੰਦੇ ਤੋਂ ਹੀ ਕਿਸ਼ੋਰੀ ਦਾ ਝੁਕਾਅ ਸਿਆਸਤ ਵੱਲ ਸੀ ਤੇ ਉਹ ਕਾਂਗਰਸੀਆਂ ਦੇ ਨਾਲ ਜਲਸਿਆਂ ’ਚ ਜਾਣ ਲੱਗੇ। ਸਤਪਾਲ ਪਰਾਸ਼ਰ ਤੇ ਹੋਰ ਕਾਂਗਰਸੀਆਂ ਨਾਲ ਉਨ੍ਹਾਂ ਦਾ ਕਾਫ਼ੀ ਉਠਣਾ ਬੈਠਣਾ ਹੋ ਗਿਆ। ਇਸ ਤੋਂ ਬਾਅਦ ਉਹ ਯੂਥ ਕਾਂਗਰਸ ’ਚ ਸ਼ਾਮਲ ਹੋ ਗਏ। ਉਸ ਸਮੇਂ ਤੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੂਰੇ ਦੇਸ਼ ’ਚੋਂ 10 ਲੋਕਾਂ ਨੂੰ ਕੋ-ਆਰਡੀਨੇਟਰ ਬਣਾਇਆ, ਜਿਨ੍ਹਾਂ ’ਚੋਂ ਕਿਸ਼ੋਰੀ ਲਾਲ ਇੱਕ ਸਨ। ਕਿਸ਼ੋਰੀ ਲਾਲ ਦੀ ਪਤਨੀ ਕਿਰਨ ਬਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਖੁਸ਼ ਹੈ।
ਕਿਸ਼ੋਰੀ ਲਾਲ ਸ਼ਰਮਾ ਹਮੇਸ਼ਾ ਹੀ ਅਮੇਠੀ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਹ ਲੁਧਿਆਣਾ ਇੱਕ ਜੂਨ ਵੋਟ ਪਾਉਣ ਲਈ ਆਏ ਸਨ, ਉਸ ਤੋਂ ਬਾਅਦ ਦੁਬਾਰਾ ਵਾਪਸ ਚਲੇ ਗਏ। ਕਿਸ਼ੋਰੀ ਲਾਲ ਦਾ ਸਾਰਾ ਕਾਰੋਬਾਰ ਉਨ੍ਹਾਂ ਦੀ ਪਤਨੀ ਹੀ ਸੰਭਾਲਦੀ ਹੈ। ਉਨ੍ਹਾਂ ਦੀਆਂ 2 ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ ਹੋ ਗਿਆ ਹੈ।

Advertisement

Advertisement
Advertisement