For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤਾਂਗੇ: ਖਹਿਰਾ

07:28 AM May 04, 2024 IST
ਸੰਗਰੂਰ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤਾਂਗੇ  ਖਹਿਰਾ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ।
Advertisement

ਹਰਦੀਪ ਸਿੰਘ ਸੋਢੀ
ਧੂਰੀ, 3 ਮਈ
ਇੱਥੋਂ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਧੂਰੀ ਹਲਕੇ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਪਿਆਰ ਸਿੰਘ ਧੂਰਾ, ਯੂਥ ਆਗੂ ਤਾਰਾ ਬੇਨੜਾ, ਸਾਬਕਾ ਚੇਅਰਮੈਨ ਚਮਕੌਰ ਸਿੰਘ ਕੁੰਬੜਵਾਲ, ਸਰਪੰਚ ਮਿੱਠੂ ਲੱਡਾ, ਸਰਪੰਚ ਕਾਕਾ ਈਸੀ, ਸਰਪੰਚ ਹਰਦੀਪ ਸਿੰਘ ਦੋਲਤਪੁਰ, ਹੰਸ ਰਾਜ ਗੁਪਤਾ ਨੇ ਚੋਣ ਰੈਲੀ ਕਰਵਾਈ। ਇਸ ਮੌਕੇ ਸਾਬਕਾ ਤੇ ਮੌਜੂਦਾ ਸਰਪੰਚਾਂ, ਪੰਚਾਂ, ਸਾਬਕਾ ਚੈਅਰਮੈਨਾ ਤੋਂ ਇਲਾਵਾ ਸੈਂਕੜੇ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ ਤੇ ਖਹਿਰਾ ਦੇ ਹੱਕ ਵਿੱਚ ਨਾਅਰੇ ਲਾਏ।
ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਧੂਰੀ ਸ਼ਹਿਰ ਅੰਦਰ ਕਾਂਗਰਸ ਪਾਰਟੀ ਦਿਨੋਂ ਦਿਨ ਹੋਰ ਮਜ਼ਬੂਤ ਹੋ ਰਹੀ ਹੈ ਜਿਸ ਦਾ ਸਬੂਤ ਧੂਰੀ ਅੰਦਰ ਯੂਥ ਆਗੂਆਂ ਦੀ ਏਕਤਾ ਤੋਂ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਉੱਪਰ ਜਿੱਤ ਪ੍ਰਾਪਤ ਕਰੇਗੀ ਤੇ ਦੇਸ਼ ਅੰਦਰ ਕਾਂਗਰਸ ਪਾਰਟੀ ਅਪਣੀ ਸਰਕਾਰ ਬਣਾਏਗੀ।
ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਲੋਕ ਸਭਾ ਦੀ ਸੀਟ ਵੱਡੇ ਫਰਕ ਨਾਲ ਜਿੱਤ ਕੇ ਇਤਿਹਾਸ ਸਿਰਜਿਆ ਜਾਵੇਗਾ। ਇਸ ਮੌਕੇ ਗੁਰਬਖਸ਼ ਸਿੰਘ ਗੁੱਡੂ, ਲਖਵੀਰ ਬਮਾਲ, ਬੂਟਾ ਸਿੰਘ ਈਸੀ ਸਰਪੰਚ, ਲਛਮਣ ਸਿੰਘ ਧਾਂਦਰਾ, ਦਰਬਾਰਾ ਸਿੰਘ ਕਾਂਝਲਾ, ਜਸਪ੍ਰੀਤ ਸਿੰਘ ਮੈਂਬਰ, ਸੋਨੀ ਐਮ ਸੀ, ਰਾਜੀਵ ਚੌਧਰੀ ਐਮ ਸੀ, ਰਜਨੀਸ਼ ਧੀਰ, ਅਕਸੈ ਧੂਰੀ ਪਿੰਡ , ਗੋਰਾ ਐਮ ਸੀ, ਹਾਜ਼ਰ ਸਨ। ਇਸ ਤੋਂ ਇਲਾਵਾ ਇੱਕ ਵੱਖਰੇ ਸਮਾਗਮ ਦੌਰਾਨ ਕਾਂਗਰਸ ਦੇ ਆਗੂ ਗੁਰਪਿਆਰ ਧੂਰਾ, ਤਾਰਾ ਬੇਨੜਾ, ਚਮਕੌਰ ਸਿੰਘ ਕੁੰਬੜਵਾਲ, ਮਿੱਠੂ ਲੱਡਾ ਹਰਦੀਪ ਦੋਲਤਪੁਰ ਵੱਲੋਂ ਧੂਰੀ ਦੇ ਕਰੀਬ 20 ਪਿੰਡਾਂ ਵਿੱਚ ਖਹਿਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਕਾਂਗਰਸ ਦੀਆਂ ਟੀਮਾਂ ਦਾ ਗਠਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×