For the best experience, open
https://m.punjabitribuneonline.com
on your mobile browser.
Advertisement

ਤਗਮਾ ਜੇਤੂ ਵਾਂਗ ਵਿਨੇਸ਼ ਦਾ ਸਵਾਗਤ ਤੇ ਸਨਮਾਨ ਕਰਾਂਗੇ: ਨਾਇਬ ਸਿੰਘ ਸੈਣੀ

10:33 AM Aug 08, 2024 IST
ਤਗਮਾ ਜੇਤੂ ਵਾਂਗ ਵਿਨੇਸ਼ ਦਾ ਸਵਾਗਤ ਤੇ ਸਨਮਾਨ ਕਰਾਂਗੇ  ਨਾਇਬ ਸਿੰਘ ਸੈਣੀ
Advertisement

ਚੰਡੀਗੜ੍ਹ, 8 ਅਗਸਤ
ਵਿਨੇਸ਼ ਫੋਗਾਟ ਵੱਲੋਂ ਅੰਤਰਰਾਸ਼ਟਰੀ ਕੁਸ਼ਤੀ ਕੈਰੀਅਰ ਨੂੰ ਅਲਵਿਦਾ ਕਹਿਣ ਮਗਰੋਂ ਹਰਿਆਣਾ ਸਰਕਾਰ ਨੇ ਅੱਜ ਕਿਹਾ ਕਿ ਉਹ ਇਸ ਮਹਿਲਾ ਪਹਿਲਵਾਨ ਦਾ ਤਗਮਾ ਜੇਤੂ ਵਾਂਗ ਸਨਮਾਨ ਕਰੇਗੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, “ਹਰਿਆਣਾ ਦੀ ਸਾਡੀ ਬਹਾਦਰ ਧੀ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਓਲੰਪਿਕ ਦੇ ਫਾਈਨਲ ਵਿੱਚ ਪਹੁੰਚੀ। ਹੋ ਸਕਦਾ ਹੈ ਕਿ ਉਹ ਕਿਸੇ ਕਾਰਨ ਫਾਈਨਲ 'ਚ ਹਿੱਸਾ ਨਾ ਲੈ ਸਕੀ ਹੋਵੇ ਪਰ ਉਹ ਸਾਡੇ ਸਾਰਿਆਂ ਲਈ ਚੈਂਪੀਅਨ ਹੈ। ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਤਗਮਾ ਜੇਤੂ ਵਾਂਗ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ। ਹਰਿਆਣਾ ਸਰਕਾਰ
ਓਲੰਪਿਕ ਚਾਂਦੀ ਦਾ ਤਗਮਾ ਜੇਤੂ ਨੂੰ ਜੋ ਵੀ ਸਨਮਾਨ, ਇਨਾਮ ਅਤੇ ਸਹੂਲਤਾਂ ਦਿੰਦੀ ਹੈ, ਉਹ ਵਿਨੇਸ਼ ਫੋਗਾਟ ਨੂੰ ਧੰਨਵਾਦ ਸਹਿਤ ਦਿੱਤੀ ਦਿੱਤੀਆਂ ਜਾਣਗੀਆਂ।" -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×