ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰ ਬਣਨ ’ਤੇ ਪੱਛਮੀ ਉੱਤਰ ਪ੍ਰਦੇਸ਼ ਨੂੰ ਵੱਖਰਾ ਸੂਬਾ ਬਣਾਉਣ ਲਈ ਕਦਮ ਚੁੱਕਾਂਗੇ: ਮਾਇਆਵਤੀ

06:58 AM Apr 24, 2024 IST

ਮੇਰਠ, 23 ਅਪਰੈਲ
ਬਸਪਾ ਮੁਖੀ ਮਾਇਆਵਤੀ ਨੇ ਅੱਜ ਵਾਅਦਾ ਕੀਤਾ ਕਿ ਜੇਕਰ ਵੋਟਾਂ ਮਗਰੋਂ ਕੇਂਦਰ ’ਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਨੂੰ ਮਿਲਾ ਕੇ ਵੱਖਰਾ ਸੂਬਾ ਬਣਾਉਣ ਅਤੇ ਮੇਰਠ ਵਿੱਚ ਅਲਾਹਾਬਾਦ ਹਾਈ ਕੋਰਟ ਦਾ ਬੈਂਚ ਸਥਾਪਤ ਕਰਨ ਦੀ ‘‘ਚਿਰਾਂਬੱਧੀ ਮੰਗ’’ ਦੀ ਪੂਰੀ ਕਰਨ ਲਈ ਕਦਮ ਚੁੱਕੇ ਜਾਣਗੇ। ਮੇਰਠ ਤੋਂ ਬਸਪਾ ਉਮੀਦਵਾਰ ਦੇ ਹੱਕ ’ਚ ਰੈਲੀ ਦੌਰਾਨ ਉਨ੍ਹਾਂ ਕਾਂਗਰਸ ਅਤੇ ਭਾਜਪਾ ’ਤੇ ਹਮਲਾ ਕੀਤਾ ਅਤੇ ਸਮਾਜਵਾਦੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਸਪਾ ਨਹੀਂ ਚਾਹੁੰਦੀ ਕਿ ਐੱਸਸੀ/ਐੱਸਟੀ ਭਾਈਚਾਰੇ ਦੇ ਲੋਕਾਂ ਨੂੰ ਕੋਟੇ ਦਾ ਲਾਭ ਮਿਲੇ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਵੋਟਾਂ ਮਗਰੋਂ ਸੱਤਾ ਵਿੱਚ ਆਏ ਤਾਂ ਉਹ ਇਸ ਖੇਤਰ ਦੀਆਂ ਮੰਗਾਂ ਦੀ ਪੂਰਤੀ ਅਤੇ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਨਗੇ। ਮਾਇਆਵਤੀ ਨੇ ਆਖਿਆ, ‘‘ਲਖਨਊ ਵਾਂਗ ਅਸੀਂ ਇੱਥੇ ਮੇਰਠ ਵਿੱਚ ਅਲਾਹਾਬਾਦ ਹਾਈ ਕੋਰਟ ਦਾ ਬੈਂਚ ਸਥਾਪਤ ਕਰਨ ਦੀ ਚਿਰੋਕਣੀ ਮੰਗ ਦੀ ਪੂਰਤੀ ਲਈ ਉਸਾਰੂ ਕਦਮ ਚੁੱਕਾਂਗੇ।’’ ਬਸਪਾ ਆਗੂ ਨੇ ਕਿਹਾ, ‘‘ਕੇਂਦਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਪਰ ਜਦੋਂ ਅਸੀਂ ਕੇਂਦਰ ਦੀ ਸੱਤਾ ’ਚ ਆਏ ਤਾਂ ਅਸੀਂ ਇਸ ਸਬੰਧੀ ਹਾਂ-ਪੱਖੀ ਕਦਮ ਚੁੱਕਾਂਗੇ।’’ ਮਾਇਆਵਤੀ ਨੇ ਉੱਤਰ ਪ੍ਰਦੇਸ਼ ’ਚ ਆਪਣੀ ਸਰਕਾਰ ਵੱਲੋਂ ਵੱਖਰੇ ਸੂਬੇ ਪਾਸ ਕੀਤੇ ਅਤੇ ਕੇਂਦਰ ਨੂੰ ਭੇਜੇ ਗਏ ਪ੍ਰਸਤਾਵ ਦਾ ਹਵਾਲਾ ਦਿੰਦਿਆਂ ਕਿਹਾ, ‘‘ਸਾਡੀ ਪਾਰਟੀ ਦਾ ਸ਼ੁਰੂ ਤੋਂ ਹੀ ਇਹ ਵਿਚਾਰ ਹੈ ਕਿ ਖੇਤਰ ਦੇ ਵਧੀਆ ਵਿਕਾਸ ਲਈ ਪੱਛਮੀ ਖੇਤਰ ਨੂੰ ਵੱਖਰਾ ਸੂਬਾ ਬਣਾਇਆ ਜਾਣਾ ਚਾਹੀਦਾ ਹੈ।’’ -ਪੀਟੀਆਈ

Advertisement

Advertisement
Advertisement