ਜੰਗੀ ਬੇੜਿਆਂ ਦੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਾਂਗੇ: ਰਾਜਨਾਥ
ਮੁੰਬਈ, 26 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਨੇ ਮਰਚੈਂਟ ਨੇਵੀ ਦੇ ਬੇੜਿਆਂ ਐੱਮਵੀ ਕੈੱਮ ਪਲੂਟੋ ਤੇ ਐੱਮਵੀ ਸਾਈ ਬਾਬਾ ਉੱਤੇ ਹਾਲੀਆ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ‘ਸਮੁੰਦਰ ਦੀ ਗਹਿਰਾਈ’ ਵਿਚੋਂ ਲੱਭ ਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੰਘ ਇਥੇ ਲੁਕਵੇਂ ਸੇਧਤ ਮਿਜ਼ਾਈਲ ਡਿਸਟਰੌਇਰ ਆਈਐੱਨਐੱਸ ਇੰਫਾਲ ਨੂੰ ਭਾਰਤੀ ਜਲਸੈਨਾ ਦੇ ਬੇੜੇ ਵਿੱਚ ਸ਼ਾਮਲ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰੱਖਿਆ ਮੰਤਰੀ ਨੇ ਕਿਹਾ ਕਿ ਮਰਚੈਂਟ ਨੇਵੀ ਬੇੜਿਆਂ ’ਤੇ ਹਾਲੀਆ ਹਮਲਿਆਂ ਮਗਰੋਂ ਸਮੁੰਦਰ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ।
ਸਿੰਘ ਨੇ ਕਿਹਾ, ‘‘ਭਾਰਤ ਸਰਕਾਰ ਨੇ ਐੱਮਵੀ ਕੈੱਮ ਪਲੂਟੋ ’ਤੇ ਡਰੋਨ ਹਮਲੇ ਅਤੇ ਲਾਲ ਸਾਗਰ ਵਿੱਚ ਐੱਮਵੀ ਸਾਈਬਾਬਾ ’ਤੇ ਹਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਮਰਚੈਂਟ ਨੇਵੀ ਬੇੜਿਆਂ ’ਤੇ ਹਾਲੀਆ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਅਸੀਂ ਸਮੁੰਦਰ ਦੀ ਗਹਿਰਾਈ ’ਚੋਂ ਲੱਭ ਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ।’’ ਸ਼ਨਿੱਚਰਵਾਰ ਨੂੰ ਪੋਰਬੰਦਰ ਤੋਂ ਕਰੀਬ 217 ਨੌਟੀਕਲ ਮਾਈਲਜ਼ ’ਤੇ ਐੱਮਵੀ ਕੈੱਮ ਪਲੂਟੋ ’ਤੇ ਡਰੋਨ ਹਮਲਾ ਕੀਤਾ ਗਿਆ ਸੀ। ਹਮਲੇ ਮੌਕੇ ਬੇੜੇ ’ਤੇ ਅਮਲੇ ਦੇ 21 ਭਾਰਤੀ ਮੈਂਬਰ ਸਵਾਰ ਸਨ। ਹਮਲੇ ਮਗਰੋਂ ਭਾਰਤੀ ਜਲਸੈਨਾ ਤੇ ਇੰਡੀਅਨ ਕੋਸਟ ਗਾਰਡ ਨੇ ਬੇੜੇ ਦੀ ਮਦਦ ਲਈ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਜਲ ਸੈਨਾ ਮੁਖੀ ਐਡਮਿਰਲ ਆਰ.ਹਰੀ ਕੁਮਾਰ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਮੌਜੂਦ ਸਨ। ਸਮਾਗਮ ਦੌਰਾਨ ਚਾਰ ‘ਵਿਸ਼ਾਖਾਪਟਨਮ’ ਕਲਾਸ ਡਿਸਟਰੌਇਰਜ਼ ਨੂੰ ਵੀ ਜਲਸੈਨਾ ਵਿਚ ਰਸਮੀ ਤੌਰ ’ਤੇ ਸ਼ਾਮਲ ਕੀਤਾ ਗਿਆ। -ਪੀਟੀਆਈ
ਆਈਐੱਨਐੱਸ ਇੰਫਾਲ ਜਲਸੈਨਾ ਵਿੱਚ ਸ਼ਾਮਲ
ਮੁੰਬਈ: ਲੁਕਵੇਂ ਗਾਈਡਿਡ ਮਿਜ਼ਾਈਲ ਡਿਸਟਰੌਇਰ ਆਈਐੱਨਐੱਸ ਇੰਫਾਲ ਨੂੰ ਅੱਜ ਰਸਮੀ ਤੌਰ ’ਤੇ ਭਾਰਤੀ ਜਲਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇੰਫਾਲ, ਸੁਪਰਸੌਨਿਕ ਬ੍ਰਹਿਮੋਜਸ ਮਿਜ਼ਾਈਲ ਨੂੰ ਹੋਰ ਵਧੇਰੇ ਦੂਰੀ ਤੱਕ ਛੱਡਣ ਦੇ ਸਮਰੱਥ ਹੈ। ਆਈਐੱਨਐੱਸ ਇੰਫਾਲ ਪਹਿਲਾ ਜੰਗੀ ਬੇੜਾ ਹੈ, ਜਿਸ ਦਾ ਨਾਮ ਉੱਤਰ-ਪੂੁਰਬੀ ਭਾਰਤ ਦੇ ਇਕ ਸ਼ਹਿਰ ਦੇ ਨਾਂ ’ਤੇ ਰੱਖਿਆ ਗਿਆ ਹੈ। ਬੇੜੇ ਦੀ ਲੰਬਾਈ 163 ਮੀਟਰ ਹੈ ਤੇ ਇਸ ਦਾ ਕੁੱਲ ਵਜ਼ਨ 7400 ਟਨ ਹੈ। ਇਸ ਦਾ ਨਿਰਮਾਣ 75 ਫੀਸਦੀ ਭਾਰਤੀ ਸਾਜ਼ੋ-ਸਮਾਨ ਨਾਲ ਕੀਤਾ ਗਿਆ ਹੈ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 30 ਨੌਟਸ ਹੈ। ਇਹ ਅਤਿ-ਆਧੁਨਿਕ ਹਥਿਆਰਾਂ ਤੇ ਸੈਂਸਰ ਅਤੇ ਆਧੁਨਿਕ ਸਰਵੇਲੈਂਸ ਰਡਾਰ ਨਾਲ ਲੈਸ ਹੈ। ਇਹ ਬੇੜਾ ਨਿਊਕਲੀਅਰ, ਬਾਇਓਲੋਜੀਕਲ ਤੇ ਕੈਮੀਕਲ(ਐੱਨਬੀਸੀ) ਜੰਗੀ ਹਾਲਾਤ ਵਿੱਚ ਲੜਨ ਦੇ ਸਮਰੱਥ ਹੈ। ਇਹ ਜ਼ਮੀਨ ਤੋਂ ਜ਼ਮੀਨ ਅਤੇ ਜ਼ਮੀਨ ਤੋਂ ਹਵਾ ਵਿਚ ਮਿਜ਼ਾਈਲ ਛੱਡਣ ਆਪਣੇ ਰੱਖਿਆ ਉਪਕਰਣ ਤਾਇਨਾਤ ਕੀਤੇ ਹਨ। ਇਸ ਦੌਰਾਨ ਜਲਸੈਨਾ ਮੁਖੀ ਐਡਮਿਰਲ ਆਰ.ਹਰੀ ਕੁਮਾਰ ਨੇ ਕਿਹਾ ਕਿ ਮਰਚੈਂਟ ਬੇੜਿਆਂ ’ਤੇ ਡਰੋਨ ਹਮਲਿਆਂ ਤੇ ਸਮੁੰਦਰੀ ਧਾੜਵੀਆਂ ਦੇ ਮੁਕਾਬਲੇ ਲਈ ਚਾਰ ਡਿਸਟਰੌਇਅਰ ਤਾਇਨਾਤ ਕੀਤੇ ਗਏ ਹਨ। -ਪੀਟੀਆਈ