ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਸੜਕੀ ਢਾਂਚਾ ਮਜ਼ਬੂਤ ਕਰਾਂਗੇ: ਈਟੀਓ

09:42 AM Feb 03, 2024 IST

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 2 ਫਰਵਰੀ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਰਕਾਰ ਵਲੋਂ ਸੂਬੇ ਦੇ ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਇਹ ਪ੍ਰਗਟਾਵਾ ਅੱਜ ਕਰੀਬ 23 ਕਰੋੜ 86 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਸੜਕਾਂ ਦੀ ਸਪੈਸ਼ਲ ਰਿਪੇਅਰ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ। ਲੋਕ ਨਿਰਮਾਣ ਮੰਤਰੀ ਨੇ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਤਰਸਿੱਕਾ, ਭੱਟੀਕੇ, ਸੈਦਪੁਰ, ਮਹਿਸਮਪੁਰ ਕਲਾਂ, ਕੋਹਾਟਵਿੰਡ, ਉਦੋਨੰਗਲ, ਸੜ੍ਹਕ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਕਰੀਬ 11 ਕਰੋੜ ਦੀ ਲਾਗਤ ਨਾਲ ਸਪੈਸ਼ਲ ਰਿਪੇਅਰ ਕੰਮ ਦਾ ਨੀਂਹ ਪੱਥਰ ਰੱਖਿਆ। ਈਟੀਓ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 5054 ਆਰ.ਬੀ-10 ਸਕੀਮ ਅਧੀਨ ਪੈਂਦੀ ਸੜ੍ਹਕ ਦੀ ਲੰਬਾਈ 14.92 ਕਿਲੋਮੀਟਰ ਅਤੇ ਚੋੜਾਈ 18 ਫੁੱਟ ਹੈ ਅਤੇ ਇਸ ਕੰਮ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਆਉਂਦੇ 9 ਮਹੀਨੇ ਦੇ ਅੰਦਰ ਅੰਦਰ ਕੰਮ ਮੁਕੰਮਲ ਹੋ ਜਾਵੇਗਾ। ਈਟੀਓ ਨੇ ਦੱਸਿਆ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਸੜ੍ਹਕ ਦੇ ਨਾਲ-ਨਾਲ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾਣਗੀਆਂ ਤੇ ਮਹਿਸਮਪੁਰ, ਸੈਦਪੁਰ ਤੇ ਜਲਾਲ ਉਸਮਾਂ ਵਿਖੇ ਬੱਸ ਸਟਾਪ ਦੀ ਉਸਾਰੀ ਵੀ ਕੀਤੀ ਜਾਵੇਗੀ। ਈਟੀਓ ਨੇ ਨਾਥ ਦੀ ਖੂਹੀ ਤੋਂ ਧਰਮੂਚੱਕ ਤੋਂ ਸੈਦਪੁਰ ਤੋਂ ਤਰਸਿੱਕਾ ਜਬੋਵਾਲ ਸੜ੍ਹਕ ਤੱਕ ਡਿਸਟਰੀਬਿਊਟਰੀ ਦੇ ਨਾਲ ਨਾਲ ਸੜਕ ਦੀ ਅਪਗਰੇਡੇਸ਼ਨ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਇਸ ਸੜ੍ਹਕ ਦੇ ਅਪਗਰੇਡੇਸ਼ਨ ਕੰਮ ‘ਤੇ ਲਗਭਗ 12 ਕਰੋੜ ਖਰਚ ਆਉਣਗੇ।ਸੜਕ ਦੀ ਲੰਬਾਈ 10.16 ਕਿਲੋਮੀਟਰ ਹੈ ਅਤੇ ਚੌੜਾਈ 12 ਫੁੱਟ ਹੈ।, ਜਿਸ ਨੂੰ ਕਿ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ।

Advertisement

Advertisement