ਜਲੰਧਰ ਵਿੱਚ ਬਜਿਲੀ ਸਪਲਾਈ ਤੇ ਵੰਡ ਬੁਨਿਆਦੀ ਢਾਂਚਾ ਮਜ਼ਬੂਤ ਕਰਾਂਗੇ: ਸੁਸ਼ੀਲ ਰਿੰਕੂ
ਪੱਤਰ ਪ੍ਰੇਰਕ
ਜਲੰਧਰ, 6 ਨਵੰਬਰ
ਜ਼ਿਲ੍ਹਾ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 273.68 ਕਰੋੜ ਰੁਪਏ ਨਾਲ ਸੋਧੀ ਵੰਡ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਤਹਤਿ ਜਲੰਧਰ ਵਿੱਚ ਬਜਿਲੀ ਸਪਲਾਈ ਅਤੇ ਵੰਡ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਧਾਇਕ ਰਮਨ ਅਰੋੜਾ ਤੇ ਸ਼ੀਤਲ ਅੰਗੁਰਾਲ (ਦੋਵੇਂ ਮੈਂਬਰ) ਅਤੇ ਡਿਪਟੀ ਕਮਿਸ਼ਨਰ-ਕਮ-ਮੈਂਬਰ ਸਕੱਤਰ ਵਿਸ਼ੇਸ਼ ਸਾਰੰਗਲ ਨਾਲ ਜ਼ਿਲ੍ਹਾ ਇਲੈਕਟ੍ਰੀਸਿਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਇਸ ਸਕੀਮ ਦਾ ਮੰਤਵ ਬਜਿਲੀ ਨੁਕਸਾਨ ਨੂੰ ਘੱਟ ਕਰਨਾ ਅਤੇ ਬਜਿਲੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਅਤੇ ਆਧੁਨਿਕੀਕਰਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਤਿ ਸਬ-ਸਟੇਸ਼ਨਾਂ ਵਿੱਚ ਵਾਧਾ, ਫੀਡਰਾਂ ਦੀ ਵੰਡ, ਪੁਰਾਣੇ ਕੰਡਕਟਰਾਂ ਨੂੰ ਬਦਲਣਾ, ਵਾਧੂ ਐਚ.ਟੀ. ਲਾਈਨਾਂ ਅਤੇ ਐਲ.ਟੀ. ਦੇ ਕੰਮ ਸ਼ਾਮਲ ਹਨ ਤਾਂ ਜੋ ਖਪਤਕਾਰਾਂ ਲਈ ਨਿਰਵਿਘਨ ਬਜਿਲੀ ਸਪਲਾਈ ਉਪਲਬੱਧ ਹੋ ਸਕੇ। ਡਿਪਟੀ ਕਮਿਸ਼ਨਰ ਸ੍ਰੀ ਸਾਰੰਗਲ ਨੇ ਕਿਹਾ ਕਿ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨੁਕਸਾਨ ਨੂੰ ਘੱਟ ਕਰਨ ਲਈ ਫੀਲਡ ਕੰਮ ਜਲਦ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਨੂੰ 4 ਡਿਵੀਜ਼ਨਾਂ ਮਾਡਲ ਟਾਊਨ, ਈਸਟ, ਕੈਂਟ ਅਤੇ ਵੈਸਟ ਵਿੱਚ ਵੰਡਿਆ ਗਿਆ ਹੈ ਅਤੇ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਵਿਸਥਾਰਤ ਰੂਪ-ਰੇਖਾ ਪਹਿਲਾਂ ਹੀ ਉਲੀਕੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 273 ਕਰੋੜ ਰੁਪਏ ਨਾਲ ਚਾਰ ਮਾਪਦੰਡਾਂ ਅਨੁਸਾਰ ਜਿਵੇਂ ਮੀਟਰ ਲਗਾਉਣਾ, ਨੁਕਸਾਨ ਘੱਟ ਕਰਨਾ, ਸਿਸਟਮ ਦੀ ਮਜ਼ਬੂਤੀ ਅਤੇ ਆਧੁਨੀਕਰਨ ਕਰਨਾ ਸ਼ਾਮਿਲ ਹੈ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ।
ਜ਼ਿਲ੍ਹੇ ਵਿੱਚ ਬਜਿਲੀ ਸਪਲਾਈ ਵਿੱਚ ਹੋਰ ਸੁਧਾਰ ਲਿਆਉਣ ਲਈ 38.70 ਕਰੋੜ ਰੁਪਏ ਨਾਲ 58 ਫੀਡਰਾਂ ਵਿੱਚ ਵਾਧਾ, 36.14 ਕਰੋੜ ਰੁਪਏ ਨਾਲ ਫੀਡਰ ਕੇਬਲ, 31.14 ਕਰੋੜ ਰੁਪਏ ਨਾਲ ਨਵੀਆਂ ਐਚ.ਟੀ. ਅਤੇ ਐਲ.ਟੀ. ਲਾਈਨਾਂ, 48.18 ਕਰੋੜ ਰੁਪਏ ਨਾਲ ਪਾਵਰ ਸਬ ਸਟੇਸ਼ਨਾਂ ਦੀ ਅਪਗ੍ਰੇਡੇਸ਼ਨ ਅਤੇ 25.25 ਕਰੋੜ ਰੁਪਏ ਦੀ ਲਾਗਤ ਨਾਲ 72.39 ਕਿਲੋਮੀਟਰ ਟਰਾਂਸਮਿਸ਼ਨ ਲਾਈਨ ਦੀ ਅਪਗ੍ਰੇਡੇਸ਼ਨ ਆਦਿ ਦੇ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਨਵੇਂ ਸਬ ਸਟੇਸ਼ਨਾਂ ਦੀ ਸਥਾਪਨਾ ਅਤੇ ਐਚ.ਟੀ. ਅਤੇ ਐਲ.ਟੀ. ਲਾਈਨਾਂ ਨੂੰ ਮੁੜ ਚਲਾਉਣਾ ਵੀ ਸ਼ਾਮਲ ਹੈ। ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।