For the best experience, open
https://m.punjabitribuneonline.com
on your mobile browser.
Advertisement

ਗਰੀਬ ਬੱਚਿਆਂ ਲਈ ਆਨਲਾਈਨ ਐਜੂਕੇਸ਼ਨ ਪਲੈਟਫਾਰਮ ਸ਼ੁਰੂ ਕਰਾਂਗੇ: ਆਨੰਦ

07:32 AM Apr 15, 2024 IST
ਗਰੀਬ ਬੱਚਿਆਂ ਲਈ ਆਨਲਾਈਨ ਐਜੂਕੇਸ਼ਨ ਪਲੈਟਫਾਰਮ ਸ਼ੁਰੂ ਕਰਾਂਗੇ  ਆਨੰਦ
Advertisement

ਵਾਸ਼ਿੰਗਟਨ, 14 ਅਪਰੈਲ
ਸੁਪਰ-30 ਦੇ ਬਾਨੀ ਤੇ ਗਣਿਤ ਸ਼ਾਸਤਰੀ ਆਨੰਦ ਕੁਮਾਰ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਗਰੀਬ ਅਤੇ ਸਹੂਲਤਾਂ ਤੋਂ ਸੱਖਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਾਂ ’ਤੇ ਸਿੱਖਿਆ ਮੁਹੱਈਆ ਕਰਵਾਉਣ ਲਈ ਜਲਦੀ ਹੀ ਇੱਕ ਆਨਲਾਈਨ ਐਜੂਕੇਸ਼ਨ ਪਲੈਟਫਾਰਮ ਲਾਂਚ ਕਰੇਗਾ। ਨੌਰਥਵੈਸਟਰਨ ਯੂਨੀਵਰਸਿਟੀ ਦੇ ਕੈਲੌਗ ਸਕੂਲ ਆਫ ਮੈਨਜਮੈਂਟ ਵੱਲੋਂ ‘‘ਰੀਇਮੇਜਨਿੰਗ ਇੰਡੀਆ: ਸ਼ੇਪਿੰਗ ਦਿ ਗਲੋਬਲ ਇਕਨੌਮਿਕ ਲੈਂਡਸਕੇਪ’ ਵਿਸ਼ੇ ’ਤੇ ਕਰਵਾਈ ‘‘ਕੈਲੌਗ ਇੰਡੀਆ ਬਿਜ਼ਨੈੱਸ ਕਾਨਫਰੰਸ-2024’’ ਵਿੱਚ ਕੁਮਾਰ ਨੇ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਣ ਲਈ ਉਪਲੱਬਧ ਤਕਨੀਕ ਨੂੰ ਅਪਣਾਉਣ ਦਾ ਸਮਾਂ ਆ ਗਿਆ ਹੈ। ਕੁਮਾਰ ਮੁਤਾਬਕ, ‘‘ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਣ ਲਈ ਉਪਲੱਬਧ ਤਕਨੀਕ ਨੂੰ ਅਪਣਾਉਣ ਦਾ ਸਮਾਂ ਆ ਗਿਆ ਹੈ। ਸੁਪਰ-30 ਨੇ ਮੈਨੂੰ ਗ਼ਰੀਬਾਂ ਦੀਆਂ ਜ਼ਿੰਦਗੀ ਬਦਲਣ ਦੀਆਂ ਇੱਛਾਵਾਂ ਨੂੰ ਵਧਾਉਣ ’ਚ ਮਦਦ ਕੀਤੀ ਅਤੇ ਪਾਸ ਹੋਏ ਕਈ ਵਿਦਿਆਰਥੀਆਂ ਨੇ ਸਿੱਖਿਆ ਦੀ ਸ਼ਕਤੀ ਨਾਲ ਇੱਕ ਪੀੜ੍ਹੀਗਤ ਤਬਦੀਲੀ ਦਾ ਪ੍ਰਦਰਸ਼ਨ ਕੀਤਾ। ਸਿੱਖਿਆ ਗਰੀਬਾਂ ਦੇ ਦਰਾਂ ਤੱਕ ਲਿਜਾਣ ਲਈ ਜਲਦੀ ਹੀ ਇੱਕ ਨਵਾਂ ਆਨਲਾਈਨ ਸਿੱਖਿਆ ਪਲੈਟਫਾਰਮ ਸ਼ੁਰੂ ਕੀਤਾ ਜਾਵੇਗਾ ਜੋ ਪਹਿਲਾਂ ਸ਼ੁਰੂ ਕੀਤੇ ‘ਸੁਪਰ-30’ ਦਾ ਵਿਸਥਾਰਿਤ ਰੂਪ ਹੋਵੇਗਾ।’’ ਆਨੰਦ ਕੁਮਾਰ ਹਾਂ ਆਖਿਆ ਕਿ ਕਰੋਨਾ ਮਹਾਮਾਰੀ ਕਾਰਨ ਆਏ ਅੜਿੱਕਿਆਂ ਨੇ ਉਨ੍ਹਾਂ ਨੂੰ ਘਰਾਂ ’ਚ ਫਸੇ ਵਿਦਿਆਰਥੀਆਂ ਨਾਲ ਸੋੋਸ਼ਲ ਮੀਡੀਆ ਰਾਹੀਂ ਜੁੜਨ ਸਣੇ ਬਹੁਤ ਕੁਝ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਉਲਟ ਸਥਿਤੀਆਂ ਤੋਂ ਬਹੁਤ ਕੁਝ ਸਿੱਖ ਸਕਦਾ ਹੈ। ਕੁਮਾਰ ਮੁਤਾਬਕ, ‘‘ਦੁਨੀਆਂ ਪ੍ਰਤਿਭਾਸ਼ਾਲੀ ਲੋਕਾਂ ਨਾਲ ਭਰੀ ਹੋਈ ਹੈ। ਮੌਜੂਦਾ ਸਥਿਤੀ ’ਚ ਵੀ ਬਹੁਤ ਸਾਰੇ ਬੱਚੇ ਗਰੀਬੀ ਕਾਰਨ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਹਨ। ਉਨ੍ਹਾਂ ਵਿੱਚ ਨਿਊਟਨ ਤੇ ਰਾਮਾਨੁਜਨ ਬਣਨ ਦੀ ਕਾਬਲੀਅਤ ਹੈ ਪਰ ਸ਼ਾਇਦ ਮੌਕਿਆਂ ਦੀ ਘਾਟ ਕਾਰਨ ਉਨ੍ਹਾਂ ਦੀ ਪ੍ਰਤਿਭਾ ਗੁਆਚ ਜਾਂਦੀ ਹੈ। ਮੇਰੀ ਆਨਲਾਈਨ ਪਹਿਲਕਦਮੀ ਦਾ ਮਕਸਦ ਉਨ੍ਹਾਂ ਨੂੰ ਅੱਗੇ ਵਧਣ ਲਈ ਪਲੈਟਫਾਰਮ ਦੇਣਾ ਹੈ।’’ ਉਨ੍ਹਾਂ ਕਿਹਾ ਕਿ ਇਸ ਨਾਲ ਸਹੂਲਤਾਂ ਤੋਂ ਸੱਖਣੇ ਹਰ ਵਿਦਿਆਰਥੀ ਦਾ ਸੁਫ਼ਨਾ ਪੂਰਾ ਹੋਵੇਗਾ। -ਪੀਟੀਆਈ

Advertisement

Advertisement
Author Image

Advertisement
Advertisement
×