ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਹੁਜਨਾਂ ਨੂੰ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਅਸੀਂ ਰਾਖੀ ਕਰਾਂਗੇ: ਰਾਹੁਲ

07:33 AM Oct 08, 2024 IST
ਮਹਾਰਾਸ਼ਟਰ ਦੇ ਕੋਲ੍ਹਾਪੁਰ ਵਿੱਚ ਦਲਿਤ ਅਜੇ ਤੁਕਾਰਾਮ ਸਨਦੇ ਦੀ ਰਸੋਈ ਵਿੱਚ ਖਾਣਾ ਬਣਾਉਂਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 7 ਅਕਤੂਬਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ਬਹੁਜਨਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਰੱਖਿਆ ਕਰੇਗੀ ਪਰ ਸਮਾਜ ਵਿੱਚ ਸਾਰਿਆਂ ਲਈ ਸਮਾਨਤਾ ਤਾਂ ਹੀ ਸੰਭਵ ਹੋਵੇਗੀ, ਜਦੋਂ ਹਰੇਕ ਭਾਰਤੀ ਆਪੋ ਆਪਣੇ ਦਿਲਾਂ ਵਿੱਚ ਭਾਈਚਾਰੇ ਦੀ ਭਾਵਨਾ ਰੱਖ ਕੇ ਇਸ ਲਈ ਕੋਸ਼ਿਸ਼ ਕਰੇਗਾ। ਰਾਹੁਲ ਗਾਂਧੀ ਨੇ ਦਲਿਤ ਪਰਿਵਾਰ ਨਾਲ ਕੀਤੀ ਗੱਲਬਾਤ ਦਾ ਆਪਣਾ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝਾ ਕੀਤਾ। ਇਸ ਵੀਡੀਓ ਵਿੱਚ ਉਹ ਰਸੋਈ ਵਿੱਚ ਖੜ੍ਹੇ ਹੋ ਕੇ ਇਸ ਦਲਿਤ ਪਰਿਵਾਰ ਦੀ ਖਾਣਾ ਪਕਾਉਣ ’ਚ ਮਦਦ ਕਰਦੇ ਹੋਏ ਵੀ ਦਿਖ ਰਹੇ ਹਨ। ਵੀਡੀਓ ਦੇ ਨਾਲ ‘ਐਕਸ’ ਉੱਤੇ ਹਿੰਦੀ ਵਿੱਚ ਪਾਈ ਆਪਣੀ ਇਕ ਪੋਸਟ ਵਿੱਚ ਗਾਂਧੀ ਨੇ ਕਿਹਾ, ‘‘ਦਲਿਤ ਦੀ ਰਸੋਈ ਬਾਰੇ ਅੱਜ ਵੀ ਬਹੁਤ ਘੱਟ ਲੋਕ ਜਾਣਦੇ ਹਨ। ਜਿਵੇਂ ਕਿ ਸ਼ਾਹੂ ਪਟੋਲੇ ਨੇ ਕਿਹਾ, ‘ਦਲਿਤ ਕੀ ਖਾਂਦੇ ਹਨ, ਕੋਈ ਨਹੀਂ ਜਾਣਦਾ।’’ ਉਹ ਕੀ ਖਾਂਦੇ ਹਨ, ਕਿਵੇਂ ਪਕਾਉਂਦੇ ਹਨ, ਅਤੇ ਇਸ ਦਾ ਸਮਾਜਿਕ ਤੇ ਰਾਜਨੀਤਕ ਮਹੱਤਵ ਕੀ ਹੈ, ਇਹ ਜਾਨਣ ਦੀ ਇੱਛਾ ਨਾਲ ਮੈਂ ਅਜੇ ਤੁਕਾਰਾਮ ਸਨਦੇ ਜੀ ਅਤੇ ਅੰਜਨਾ ਤੁਕਾਰਾਮ ਸਨਦੇ ਜੀ ਦੇ ਨਾਲ ਇਕ ਦੁਪਹਿਰ ਬਿਤਾਈ।’’ ਰਾਹੁਲ ਗਾਂਧੀ ਦਾ ਕਹਿਣਾ ਸੀ, ‘‘ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਮੈਨੂੰ ਆਪਣੇ ਘਰ ਸਨਮਾਨ ਨਾਲ ਸੱਦ ਕੇ ਰਸੋਈ ਵਿੱਚ ਮਦਦ ਕਰਨ ਦਾ ਮੌਕਾ ਦਿੱਤਾ। ਅਸੀਂ ਮਿਲ ਕੇ ਛੋਲਿਆਂ ਦਾ ਸਾਗ ‘ਹਰਭਰਿਆਚੀ ਭਾਜੀ’ ਅਤੇ ਬੈਂਗਨ ਦੇ ਨਾਲ ਤੂਰ ਦੀ ਦਾਲ ਬਣਾਈ।’’
ਉਨ੍ਹਾਂ ਕਿਹਾ, ‘ਜਾਤ ਤੇ ਵਿਤਕਰੇ ਬਾਰੇ ਪਟੋਲੇ ਤੇ ਸਨਦੇ ਪਰਿਵਾਰ ਦੇ ਨਿੱਜੀ ਤਜਰਬਿਆਂ ਤੋਂ ਇਲਾਵਾ ਅਸੀਂ ਦਲਿਤਾਂ ਦੇ ਖਾਣੇ ਅਤੇ ਇਸ ਸਭਿਆਚਾਰ ਦੇ ਦਸਤਾਵੇਜ਼ੀਕਰਨ ਦੀ ਅਹਿਮੀਅਤ ਬਾਰੇ ਵੀ ਚਰਚਾ ਕੀਤੀ।’ ਵੀਡੀਓ ਵਿੱਚ ਗਾਂਧੀ ਰਸੋਈ ਵਿੱਚ ਖਾਣਾ ਬਣਾਉਣ ’ਚ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਫਿਰ ਪਰਿਵਾਰ ਦੇ ਮੈਂਬਰਾਂ ਨਾਲ ਖਾਣਾ ਖਾਂਦਾ ਹੋਏ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਾਹੂ ਪਟੋਲੇ ਨੇ ਗਾਂਧੀ ਨੂੰ ਦੱਸਿਆ ਕਿ ਉਸ ਨੇ ਦਲਿਤਾਂ ਦੇ ਖਾਣ-ਪੀਣ ਬਾਰੇ ਜਾਣਕਾਰੀ ਦਿੰਦੀ ਇਕ ਕਿਤਾਬ ਵੀ ਮਰਾਠੀ ਵਿੱਚ ਲਿਖੀ ਸੀ ਅਤੇ ਹੁਣ ਉਸ ਕਿਤਾਬ ਦਾ ਤਰਜਮਾ ਅੰਗਰੇਜ਼ੀ ਭਾਸ਼ਾ ਵਿੱਚ ‘ਦਲਿਤ ਕਿਚਨਜ਼ ਆਫ਼ ਮਰਾਠਵਾੜਾ’ ਦੇ ਨਾਮ ਨਾਲ ਕੀਤਾ ਗਿਆ ਹੈ। -ਪੀਟੀਆਈ

Advertisement

Advertisement