ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ’ਚ ਵਿਰੋਧੀ ਧਿਰ ਦੀ ਉਸਾਰੂ ਭੂਮਿਕਾ ਨਿਭਾਵਾਂਗੇ: ਪੁੜੈਣ
06:28 AM Nov 15, 2023 IST
Advertisement
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 14 ਨਵੰਬਰ
ਸ਼੍ਰੋਮਣੀ ਕਮੇਟੀ ਦੀ ਨਵੀਂ ਚੁਣੀ ਗਈ ਅੰਤ੍ਰਿੰਗ ਕਮੇਟੀ ਵਿਚ ਵਿਰੋਧੀ ਪੰਥਕ ਧਿਰਾਂ ਵਲੋਂ ਲਏ ਗਏ ਮੈਂਬਰ ਜਸਵੰਤ ਸਿੰਘ ਪੁੜੈਣ ਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿਚ ਪੰਥਪ੍ਰਸਤ ਤੇ ਉਸਾਰੂ ਭੂਮਿਕਾ ਨਿਭਾ ਕੇ ਸਿਧਾਂਤਾਂ ਦੀ ਡਟ ਕੇ ਪਹਿਰੇਦਾਰੀ ਕਰਨਗੇ। ਪਿਛਲੀ ਕਾਰਜਕਾਰਨੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਮੈਂਬਰ ਰਹੇ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਇਸ ਵਾਰ ਜਸਵੰਤ ਸਿੰਘ ਪੁੜੈਣ ਦਾ ਨਾਮ ਪੇਸ਼ ਕੀਤਾ ਸੀ। ਸ੍ਰੀ ਪੁੜੈਣ ਨੇ ਆਖਿਆ ਕਿ ਜਿਸ ਤਰ੍ਹਾਂ ਭਾਈ ਰੰਧਾਵੇ ਵਾਲਿਆਂ ਨੇ ਪਿਛਲੇ ਦੋ ਸਾਲ ਕਾਰਜਕਾਰਨੀ ਕਮੇਟੀ ਵਿਚ ਰਹਿੰਦਿਆਂ ਗੁਰਮਤਿ ਸਿਧਾਂਤਾਂ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਹੈ, ਉਸੇ ਤਰ੍ਹਾਂ ਉਹ ਵੀ ਇਸ ਵਾਰ ਸੌੜੀ ਰਾਜਨੀਤੀ ਤੋਂ ਪ੍ਰਹੇਜ਼ ਕਰਦਿਆਂ ਸਿਧਾਂਤਾਂ ਦੀ ਪਹਿਰੇਦਾਰੀ ਕਰਨਗੇ ਤੇ ਅਜਿਹੇ ਮੁੱਦੇ ਉਠਾਏ ਜਾਣਗੇ, ਜਿਨ੍ਹਾਂ ਵੱਲ ਸ਼੍ਰੋਮਣੀ ਕਮੇਟੀ ਦਾ ਕਦੇ ਵੀ ਧਿਆਨ ਨਹੀਂ ਗਿਆ।
Advertisement
Advertisement