ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਡੇ ਨਹੀਂ ਟੇਕਾਂਗੇ...ਇਰਾਨ ਦੇ ਸਿਖਰਲੇ ਆਗੂ ਅਯਾਤੁੱਲਾ ਅਲੀ ਖਮੇਨੀ ਵੱਲੋਂ ਚੇਤਾਵਨੀ

07:30 PM Jun 18, 2025 IST
featuredImage featuredImage
ਇਰਾਨ ਵੱਲੋਂ ਤਲ ਅਵੀਲ ਉੱਤੇ ਛੱਡੀਆਂ ਮਿਜ਼ਾਈਲਾਂ। ਫੋਟੋ: ਰਾਇਟਰਜ਼

ਦੁਬਈ/ਯੇਰੂਸ਼ਲਮ, 18 ਜੂਨ

Advertisement

ਇਰਾਨ ਦੇ ਸਿਖਰਲੇ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੇ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ। ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੀ ਬੰਬਾਰੀ ਮਗਰੋਂ ਸਰਕਾਰੀ ਮੀਡੀਆ ਨੂੰ ਆਪਣੇ ਸੰਬੋਧਨ ਵਿਚ ਖਮੇਨੀ ਨੇ ਕਿਹਾ ਕਿ ਇਸਲਾਮੀ ਗਣਰਾਜ ’ਤੇ ਸ਼ਾਂਤੀ ਜਾਂ ਜੰਗ ਥੋਪੀ ਨਹੀਂ ਜਾ ਸਕਦੀ।

ਖਮੇਨੀ ਨੇ ਕਿਹਾ, ‘‘ਜਿਹੜੇ ਸਮਝਦਾਰ ਲੋਕ ਇਰਾਨ ਅਤੇ ਇਸ ਦੇ ਇਤਿਹਾਸ ਤੋਂ ਜਾਣੂ ਹਨ, ਉਹ ਇਸ ਨੂੰ ਕਦੇ ਵੀ ਡਰਾਉਣ ਧਮਕਾਉਣ ਵਾਲੀ ਭਾਸ਼ਾ ਵਿੱਚ ਗੱਲ ਕਰਨ ਨਹੀਂ ਕਰਨਗੇ ਕਿਉਂਕਿ ਇਰਾਨ ਕਦੇ ਵੀ ਗੋਡੇ ਨਹੀਂ ਟੇਕੇਗਾ। ਅਮਰੀਕੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਜ਼ਰਾਈਲ-ਇਰਾਨ ਜੰਗ ਵਿਚ ਅਮਰੀਕੀ ਫੌਜ ਦੇ ਦਖ਼ਲ ਨਾਲ ਉਸ ਨੂੰ ਬਿਨਾਂ ਸ਼ੱਕ ਨਾ ਪੂਰਾ ਹੋਣ ਵਾਲਾ ਘਾਟਾ ਪਏਗਾ।’’

Advertisement

ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਇਰਾਨੀ ਰਾਜਦੂਤ ਅਲੀ ਬਹਿਰੀਨੀ ਨੇ ਕਿਹਾ ਹੈ ਕਿ ਇਰਾਨ ਵੱਲੋਂ ਵਾਸ਼ਿੰਗਟਨ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਉਹ ਇਜ਼ਰਾਈਲ ਦੀ ਫੌਜੀ ਮੁਹਿੰਮ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੁੰਦਾ ਹੈ ਤਾਂ ਇਸ ਵੱਲੋਂ ਅਮਰੀਕਾ ਨੂੰ ਸਖ਼ਤ ਜਵਾਬ ਦਿੱਤਾ ਜਾਵੇਗਾ।
ਅਲੀ ਬਹਿਰੀਨੀ ਨੇ ਦੱਸਿਆ ਕਿ ਜੋ ਵੀ ਇਜ਼ਰਾਈਲ ਕਰ ਰਿਹਾ ਹੈ, ਉਸ ਵਿੱਚ ਉਹ ਅਮਰੀਕਾ ਨੂੰ ਵੀ ਸ਼ਾਮਲ ਮੰਨਦੇ ਹਨ। ਇਰਾਨ ਇੱਕ ਹੱਦ ਤੈਅ ਕਰੇਗਾ ਅਤੇ ਜੇਕਰ ਅਮਰੀਕਾ ਇਸ ਨੂੰ ਪਾਰ ਕਰਦਾ ਹੈ ਤਾਂ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਤੀਕਿਰਿਆ ਦਾ ਕਾਰਨ ਦੱਸੇ ਬਿਨਾਂ ਇਜ਼ਰਾਈਲ ਨੇ ਇਹ ਕਹਿ ਕੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਕਿ ਇਰਾਨ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੀ ਕਗਾਰ ’ਤੇ ਹੈ। ਬਹਿਰੀਨੀ ਨੇ ਡੋਨਲਡ ਟਰੰਪ ਦੀਆਂ ਗੋਡੇ ਟੇਕਣ ਵਾਲੀਆਂ ਟਿੱਪਣੀਆਂ ਨੂੰ ਪੂਰੀ ਤਰਾਂ ਗੈਰ-ਵਾਜਬ ਦੱਸਿਆ ਹੈ।- ਰਾਇਟਰਜ਼

 

Advertisement