For the best experience, open
https://m.punjabitribuneonline.com
on your mobile browser.
Advertisement

ਚੋਣਾਂ ਜਿੱਤਣ ਮਗਰੋਂ ਕਿਸੇ ਵੀ ਧਿਰ ਨਾਲ ਸਮਝੌਤਾ ਨਹੀਂ ਕਰਾਂਗੇ: ਹਰਸਿਮਰਤ

07:22 AM May 03, 2024 IST
ਚੋਣਾਂ ਜਿੱਤਣ ਮਗਰੋਂ ਕਿਸੇ ਵੀ ਧਿਰ ਨਾਲ ਸਮਝੌਤਾ ਨਹੀਂ ਕਰਾਂਗੇ  ਹਰਸਿਮਰਤ
ਬਠਿੰਡਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਔਰਤਾਂ ਨੂੰ ਮਿਲਦੇ ਹੋਏ ਹਰਸਿਮਰਤ ਕੌਰ ਬਾਦਲ।
Advertisement

ਭਗਵਾਨ ਦਾਸ ਗਰਗ
ਨਥਾਣਾ, 2 ਮਈ
ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜ਼ਿੰਮੇਵਾਰੀ ਸੌਂਪੀ ਸੀ ਤਾਂ ਉਨ੍ਹਾਂ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਪੰਜਾਬ ਦੇ ਵਿਕਾਸ ਖਾਤਰ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੇ ਮੁੱਖ ਮੰਤਰੀ, ਸੁਖਬੀਰ ਦੇ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੇਂਦਰੀ ਮੰਤਰੀ ਹੁੰਦਿਆਂ ਪੰਜਾਬ ਅਤੇ ਲੋਕਾਂ ਦਾ ਸਰਬਪੱਖੀ ਵਿਕਾਸ ਕੀਤਾ ਗਿਆ। ਉਨ੍ਹਾਂ ਪਿੰਡ ਗੰਗਾ ਅਤੇ ਬੱਜੋਆਣਾ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਨੇ ਸਾਲਾਂ ਬੱਧੀ ਆਪਣੇ ਮਾਪਿਆਂ ਦਾ ਮੂੰਹ ਤੱਕ ਨਹੀਂ ਸੀ ਵੇਖਿਆ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਬਠਿੰਡਾ ਵਿੱਚ ਏਮਸ ਹਸਪਤਾਲ, ਕੇਂਦਰੀ ਯੂਨੀਵਰਸਿਟੀ, ਤੇਲ ਸੋਧਕ ਕਾਰਖਾਨਾ, ਬਹੁ ਮੰਤਵੀ ਸਟੇਡੀਅਮ ਅਤੇ ਹਵਾਈ ਅੱਡੇ ਵਰਗੇ ਵੱਡੇ-ਵੱਡੇ ਪ੍ਰਾਜੈਕਟ ਸਥਾਪਤ ਕਰਵਾਉਣ ਨਾਲ ਇਹ ਖਿੱਤਾ ਵਿਸ਼ਵ ਦੇ ਨਕਸੇ ’ਤੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਪਾਰਟੀਆਂ ਅਤੇ ਹਲਕੇ ਬਦਲ ਕੇ ਚੋਣ ਮੈਦਾਨ ’ਚ ਕੁੱਦੇ ਹਨ ਪ੍ਰੰਤੂ ਸੂਝਵਾਨ ਵੋਟਰ ਅਜਿਹੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਇੰਕਸਾਫ਼ ਕੀਤਾ ਕਿ ਚੋਣਾਂ ਜਿੱਤਣ ਉਪਰੰਤ ਵੀ ਕਿਸੇ ਧਿਰ ਨਾਲ ਰਾਜਸੀ ਸਮਝੌਤਾ ਨਹੀਂ ਕੀਤਾ ਜਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਅਸੂਲਾਂ ਤੇ ਪਹਿਰਾ ਦਿੱਤੈ।

Advertisement

ਮਹਿਲਾ ਵੋਟਰ ‘ਆਪ’ ਆਗੂਆਂ ਕੋਲੋਂ ਆਪਣਾ ਬਕਾਇਆ ਮੰਗਣ

ਬਠਿੰਡਾ (ਮਨੋਜ ਸ਼ਰਮਾ): ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਮਹਿਲਾ ਵੋਟਰਾਂ ਨੂੰ ਅਪੀਲ ਕੀਤੀ ਕਿ ਜਦੋਂ ‘ਆਪ’ ਆਗੂ ਉਨ੍ਹਾਂ ਦੀਆਂ ਵੋਟਾਂ ਮੰਗਣ ਆਉਣ ਤਾਂ ਉਹ ਉਨ੍ਹਾਂ ਨੂੰ ਪੁੱਛਣ ਕਿ ਪਹਿਲਾਂ ਹਰ ਮਹਿਲਾ ਦਾ 24-24 ਹਜ਼ਾਰ ਰੁਪਏ ਦਾ ਬਕਾਇਆ ਦੇਣ ਅਤੇ ਫੇਰ ਵੋਟਾਂ ਮੰਗਣ।ਉਨ੍ਹਾਂ ਸੀਨੀਅਰ ਆਗੂ ਪ੍ਰਕਾਸ਼ ਸਿੰਘ ਭੱਟੀ ਨਾਲ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਕੁਟੀ ਕਿਸਾਨਪੁਰਾ, ਬਾਂਡੀ, ਫ਼ਰੀਦਕੋਟ ਕੋਟਲੀ, ਦੁਨੇਕੇ, ਮੋਹਾਲਾ ਤੇ ਡੂਮਵਾਲੀ ਆਦਿ ਪਿੰਡਾਂ ਦਾ ਦੌਰਾ ਕੀਤਾ।

Advertisement
Author Image

joginder kumar

View all posts

Advertisement
Advertisement
×