‘ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ’
07:27 AM Jan 11, 2025 IST
ਨੂਰਪੁਰ ਬੇਦੀ:
Advertisement
ਬਲਾਕ ਨੂਰਪੁਰ ਬੇਦੀ ਦੇ ਪਿੰਡ ਕਲਵਾਂ ਦੇ ਨੋਜਵਾਨ ਸਰਪੰਚ ਗੁਰਜੀਤ ਸਿੰਘ ਗੋਲਡੀ ਨੇ ਪਿੰਡ ਦੇ ਵਸਨੀਕਾਂ ਨਾਲ ਕੀਤੇ ਵਾਅਦੇ ਪੂਰਾ ਕਰਦਿਆਂ ਅੱਜ ਕਾਫੀ ਸਮੇਂ ਤੋਂ ਲਟਕ ਰਿਹਾ ਟੁੱਟਿਆ ਹੋਇਆ ਰੈਂਪ ਬਣਾ ਕੇ ਵਿਕਾਸ ਦੀ ਸ਼ੁਰੂਆਤ ਕੀਤੀ। ਇਹ ਰੈਂਪ ਕਾਫੀ ਸਮੇਂ ਤੋਂ ਟੁੱਟਿਆ ਹੋਇਆ ਸੀ ਜਿਸ ਵੱਲ ਕਦੇ ਵੀ ਤਤਕਾਲੀ ਪੰਚਾਇਤ ਨੇ ਕੋਈ ਧਿਆਨ ਨਹੀਂ ਦਿੱਤਾ। ਸਰਪੰਚ ਗੋਲਡੀ ਨੇ ਕਿਹਾ ਕਿ ਉਹ ਵਿਧਾਇਕ ਦਿਨੇਸ਼ ਚੱਢਾ ਕੋਲੋਂ ਵੱਡੇ ਪੱਧਰ ’ਤੇ ਗਰਾਂਟ ਲੈ ਕੇ ਪਿੰਡ ਦੇ ਰਹਿੰਦੇ ਵਿਕਾਸ ਨੂੰ ਪੂਰਾ ਕਰਨਗੇ। ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਉਹ ਪਿੰਡ ਕਲਵਾਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਖੁਸ਼ਹਾਲ ਸਿੰਘ ਬੈਂਸ, ਸਿੰਗਾਰਾ ਸਿੰਘ ਬੈਂਸ, ਭੁਵਨੇਸ਼ ਸ਼ਰਮਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement