ਨਵੀਂ ਪੀੜ੍ਹੀ ਨੂੰ ਸੈਮੀਨਾਰਾਂ ਰਾਹੀਂ ਪੰਥਕ ਇਤਿਹਾਸ ਤੋਂ ਜਾਣੂ ਕਰਾਵਾਂਗੇ: ਚੰਦੂਮਾਜਰਾ
08:41 AM Jul 26, 2024 IST
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਸੁਧਾਰ ਲਹਿਰ ਸੈਮੀਨਾਰਾਂ ਰਾਹੀਂ ਅਕਾਲੀ ਦਲ ਲਈ ਕੁਰਬਾਨੀਆਂ ਕਰਨ ਵਾਲੇ ਆਗੂਆਂ ਦੀ ਜ਼ਿੰਦਗੀ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਏਗੀ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ 5 ਅਗਸਤ ਨੂੰ ਪਹਿਲਾ ਸੈਮੀਨਾਰ ਮੱਖਣ ਸ਼ਾਹ ਲੁਬਾਣਾ ਆਡੀਟੋਰੀਅਮ, ਸੈਕਟਰ-30 ਚੰਡੀਗੜ੍ਹ ’ਚ ਕਰਵਾਇਆ ਜਾਵੇਗਾ। ਇਸ ਸੈਮੀਨਾਰ ਵਿਚ ਡਾ. ਬਲਕਾਰ ਸਿੰਘ, ਗੁਰਮੋਹਨ ਸਿੰਘ ਵਾਲੀਆ, ਪ੍ਰੋ. ਆਸ਼ਾ ਸਿੰਘ, ਮਾਲਵਿੰਦਰ ਸਿੰਘ ਮਾਲੀ, ਪੱਤਰਕਾਰ ਹਮੀਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਸਿੱਖ ਸਿਆਸਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਬਾਰੇ ਪਰਚੇ ਪੜ੍ਹੇ ਜਾਣਗੇ।
Advertisement
Advertisement